ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟ੍ਰੇਲੀਆ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 21 ਸਾਲਾਂ ਭਾਰਤੀ ਵਿਦਿਆਰਥਣ ਦਾ 2021 'ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਵਿਦਿਆਰਥਣ ਨੂੰ ਉਸ ਦੇ EX ਬੁਆਏਫ੍ਰੈਂਡ ਨੇ ਬਦਲਾ ਲੈਣ ਲਈ ਜ਼ਿੰਦਾ ਦਫਨਾ ਦਿੱਤਾ ਸੀ । ਇਸ ਮਾਮਲੇ 'ਚ ਹੁਣ ਨਵੇਂ ਖੁਲਾਸੇ ਹੋਏ ਹਨ , ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਜੈਸਮੀਨ ਕੌਰ ਦਾ 23 ਸਾਲਾ ਦੇ ਤਾਰਿਕਜੋਤ ਸਿੰਘ ਨੇ 2021 ਵਿੱਚ ਉਸ ਦੇ ਕੰਮ ਵਾਲੀ ਥਾਂ 'ਤੇ ਅਗਵਾ ਕਰ ਲਿਆ ਸੀ।
ਫਿਰ ਉਸ ਨੇ ਫਲਿੰਡਰਜ ਰੇਂਜ 'ਚ ਲਿਜਾ ਕੇ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਤੇ ਜ਼ਿੰਦਾ ਹੋਣ ਦੇ ਬਾਵਜੂਦ ਉਸ ਨੂੰ ਦਫਨਾ ਦਿੱਤਾ। ਪੀੜਤਾ ਦੀ ਮਾਂ ਅਨੁਸਾਰ ਦੋਸ਼ੀ ਤਾਰਿਕਜੋਤ ਨੇ ਸਾਲ ਪਹਿਲਾਂ ਹੀ ਕਤਲ ਦਾ ਦੋਸ਼ ਕਬੂਲ ਕੀਤਾ ਸੀ ਕਿਉਕਿ ਉਹ ਜੈਸਮੀਨ ਦਾ ਦੀਵਾਨਾ ਸੀ ਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਉੱਥੇ ਹੀ ਹੁਣ ਅਦਾਲਤ ਨੇ ਸਜ਼ਾ ਸੁਣਾਉਂਦੇ ਕਿਹਾ ਕਿ ਜੈਸਮੀਨ ਨੂੰ 5 ਮਾਰਚ , 2021 ਉਸ ਦੀ ਕੰਮ ਵਾਲੀ ਥਾਂ ਤੋਂ ਦੋਸ਼ੀ ਨੇ ਅਗਵਾ ਕੀਤਾ ਤੇ ਫਿਰ ਉਸ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਹੁਣ ਅਦਾਲਤ ਵਲੋਂ ਦੋਸ਼ੀ ਤਾਰਿਕਜੋਤ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ ।