ਵੈੱਬ ਡੈਸਕ (ਐਨ.ਆਰ.ਆਈ.ਮੀਡਿਆ) : ਯੂਰਪੀ ਕਮਿਸ਼ਨ ਨੇ ਆਪਣੇ ਮੈਂਬਰ ਦੇਸ਼ਾਂ ਵਿੱਚੋਂ ਪਾਕਿਸਤਾਨ ਦੀ ਰਾਸ਼ਟਰੀ ਹਵਾਬਾਜ਼ੀ ਸੇਵਾ ਪੀਆਈਏ ਦੇ ਸੰਚਾਲਨ ਉੱਤੇ ਰੋਕ ਨੂੰ ਲਾਗੂ ਰੱਖਣ ਦਾ ਫ਼ੈਸਲਾ ਕੀਤਾ ਹੈ ਅਤੇ ਕਿਹਾ ਕਿ ਉਹ ਲਾਇਸੰਸ ਪ੍ਰਕਿਰਿਆ ਅਤੇ ਸੁਰੱਖਿਆ ਚਿੰਤਾਵਾ ਉੱਤੇ ਧਿਆਨ ਦੇਣ ਦੇ ਲਈ ਦੇਸ਼ ਦੇ ਨਾਗਰਿਕ ਹਵਾਬਾਜ਼ੀ ਅਥਾਰਟੀ ਦੀ ਕਾਰਵਾਈ ਤੋਂ ਅਸੰਤੁਸ਼ਟ ਹੈ। ਸ਼ੁੱਕਰਵਾਰ ਨੂੰ ਇੱਕ ਖ਼ਬਰ ਵਿੱਚ ਇਹ ਦਾਅਵਾ ਕੀਤਾ ਗਿਆ।
ਦੱਸ ਦਈਏ ਕਿ ਖ਼ਬਰ ਮੁਤਾਬਕ ਈਸੀ ਨੇ ਪਾਕਿਸਤਾਨ ਇੰਟਰਨੈਂਸਲ ਏਅਰਲਾਇਨਜ਼ (ਪੀਆਈਏ) ਤੋਂ ਸੁਰੱਖਿਆ ਸਬੰਧੀ ਖ਼ਾਮਿਆਂ ਨੂੰ ਦੂਰ ਕਰਨ ਅਤੇ ਵਪਾਰਕ ਪਾਇਲਟਾਂ ਨੂੰ ਲਾਇਸੰਸ ਜਾਰੀ ਕਰਨ ਦੀ ਪ੍ਰਕਿਰਿਆ ਸੁਧਾਰਨ ਨੂੰ ਵੀ ਕਿਹਾ ਹੈ।ਯੂਰਪੀ ਸੰਘ ਹਵਾਬਾਜ਼ੀ ਸੁਰੱਖਿਆ ਏਜੰਸੀ ਨੇ ਜੁਲਾਈ, 2020 ਵਿੱਚ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਵਿੱਚੋਂ ਪੀਆਈਏ ਦੇ ਸੰਚਾਲਨ ਦੇ ਅਧਿਕਾਰਾਂ ਨੂੰ 6 ਮਹੀਨਿਆਂ ਦੇ ਲਈ ਰੋਕ ਦਿੱਤਾ ਸੀ।
ਉਸ ਨੇ ਸੰਸਦ ਵਿੱਚ ਪਾਕਿਸਤਾਨ ਦੇ ਨਾਗਰ ਹਵਾਬਾਜ਼ੀ ਮੰਤਰੀ ਨੇ ਇੱਕ ਭਾਸ਼ਣ ਦਿੰਦੇ ਹੋਏ ਪਾਇਲਟਾਂ ਨੂੰ ਲਾਇਸੰਸ ਜਾਰੀ ਕਰਨ ਉੱਤੇ ਚਿੰਤਾ ਪ੍ਰਗਟਾਈ ਸੀ। ਭਾਸ਼ਣ ਵਿੱਚ ਕਿਹਾ ਗਿਆ ਸੀ ਕਿ ਇੱਕ ਤਿਹਾਈ ਪਾਕਿਸਤਾਨੀ ਪਾਇਲਟਾਂ ਦੇ ਕੋਲ ਜਾਅਲੀ ਲਾਇਸੰਸ ਹਨ। ਮੰਤਰੀ ਨੇ ਬਿਆਨ ਤੋਂ 2 ਦਿਨ ਪਹਿਲਾਂ 22 ਮਈ ਨੂੰ ਕਰਾਚੀ ਹਵਾਈ ਅੱਡੇ ਦੇ ਕੋਲ ਪੀਆਈਏ ਦਾ ਇੱਕ ਯਾਤਰੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ 97 ਯਾਤਰੀ ਮਾਰੇ ਗਏ ਸਨ।