ਟਾਰਾਂਟੋ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਟਰੈਵਲ ਸਬੰਧੀ ਪਾਬੰਦੀਆਂ ਤੇ ਕੁਆਰਨਟੀਨ ਦੇ ਨਿਯਮਾਂ ਵਿੱਚ ਸਿਰਫ ਉਨ੍ਹਾਂ ਨੂੰ ਹੀ ਛੋਟ ਮਿਲੇਗੀ ਜਿਹੜੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਵਾ ਚੁੱਕੇ ਹੋਣਗੇ।
ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਉਹ ਸਮਝਦੇ ਹਨ ਕਿ ਸਾਰੇ ਕੈਨੇਡੀਅਨ ਟਰੈਵਲ ਕਰਨ ਲਈ ਕਾਹਲੇ ਹਨ ਪਰ ਜਦੋਂ ਤੱਕ ਬਹੁਤਿਆਂ ਨੂੰ ਵੈਕਸੀਨ ਦੀ ਦੂਜੀ ਡੋਜ਼ ਨਹੀਂ ਦੇ ਦਿੱਤੀ ਜਾਂਦੀ ਓਦੋ ਤੱਕ ਸਾਰਿਆਂ ਨੂੰ ਹਲੀਮੀ ਬਣਾਈ ਰੱਖਣੀ ਹੋਵੇਗੀ।ਉਨ੍ਹਾਂ ਆਖਿਆ ਕਿ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਕੈਨੇਡੀਅਨਾਂ ਦੀ ਹਿਫਾਜ਼ਤ ਕਰਨ ਲਈ ਭਾਵੇਂ ਇੱਕ ਡੋਜ਼ ਕਾਫੀ ਹੈ ਪਰ ਅਜੇ ਵੀ ਇਹ ਮੁਕੰਮਲ ਸੁਰੱਖਿਆ ਨਹੀਂ ਹੈ। ਟਰੂਡੋ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਵਾਉਣ ਤੇ ਇਸੇ ਲਈ ਪਾਬੰਦੀਆਂ ਵਿੱਚ ਢਿੱਲ ਉਦੋਂ ਦਿੱਤੀ ਜਾਵੇਗੀ ਜਦੋਂ ਕੈਨੇਡੀਅਨ ਪੂਰੀ ਤਰ੍ਹਾਂ ਵੈਕਸੀਨੇਟ ਨਹੀਂ ਹੋ ਜਾਂਦੇ।
ਟਰੂਡੋ ਨੇ ਆਖਿਆ ਕਿ ਸਰਕਾਰ ਪ੍ਰੋਵਿੰਸਾਂ ਨਾਲ ਸਲਾਹ ਮਸ਼ਵਰਾ ਕਰਕੇ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀ ਹੈ ਕਿ ਪਾਬੰਦੀਆਂ ਹਟਾਉਣ ਲਈ ਕਿਹੜੇ ਕਦਮ ਢੁਕਵੇਂ ਰਹਿਣਗੇ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂਂ ਸਰਹੱਦੀ ਪਾਬੰਦੀਆਂ ਵਧਾਏ ਜਾਣ ਦੀ ਲੋੜ ਉੱਤੇ ਜੋਰ ਦੇ ਰਹੀ ਹੈ ਤਾਂ ਕਿ ਪ੍ਰੋਵਿੰਸ ਵਿੱਚ ਫੈਲ ਰਹੇ ਵੇਰੀਐਂਟ ਨੂੰ ਰੋਕਿਆ ਜਾ ਸਕੇ।ਇਹ ਪੁੱਛੇ ਜਾਣ ਉੱਤੇ ਕਿ ਕੀ ਸਰਕਾਰ ਪਾਬੰਦੀਆਂ ਵਿੱਚ ਢਿੱਲ ਦੇਣ ਬਾਰੇ ਵਿਚਾਰ ਕਰ ਰਹੀ ਹੈ ਤਾਂ ਟਰੂਡੋ ਨੇ ਆਖਿਆ ਕਿ ਉਨ੍ਹਾਂ ਦੀ ਟੀਮ ਮੈਡੀਕਲ ਪ੍ਰੋਫੈਸ਼ਨਲਜ਼ ਤੇ ਐਪਿਡੇਮੌਲੋਜਿਸਟਸ ਤੇ ਅਮਰੀਕਾ ਨਾਲ ਗੱਲ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਇਸ ਬਾਰੇ ਐਲਾਨ ਵੀ ਕੀਤਾ ਜਾਵੇਗਾ।