by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਤੇ ਇੰਗਲੈਂਡ ਵਿੱਚ T 20 ਵਿਸ਼ਵ ਕੱਪ 2022 ਦਾ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੈਚ 'ਚ ਭਾਰਤ ਦਾ ਹੁਣ ਤੱਕ ਸਫ਼ਰ ਸ਼ਾਨਦਾਰ ਰਿਹਾ ਹੈ ਤੇ ਉਸ ਨੇ ਪਾਕਿਸਤਾਨ ਤੇ ਬੰਗਲਾਦੇਸ਼ ਖ਼ਿਲਾਫ਼ ਅਹਿਮ ਮੈਚਾਂ ਸਮੇਤ ਕਈ ਮੈਚ ਜਿੱਤੇ ਹਨ। ਐਡੀਲੇਡ ਦੀ ਪਿੱਚ ਮੈਚ ਦੌਰਾਨ ਬੱਲੇਬਾਜ਼ਾਂ ਦੀ ਮਦਦ ਕੀਤੀ ਹੈ। ਮੈਚ ਦੌਰਾਨ ਬਾਰਿਸ਼ ਪੈਣ ਦੀ ਸੰਭਾਵਨਾ ਬਹੁਤ ਘੱਟ ਦੱਸੀ ਜਾ ਰਹੀ ਹੈ ਪਰ ਇਹ ਬਾਰਿਸ਼ ਸਵੇਰੇ ਹੋਵੇਗੀ ਜਦਕਿ ਮੈਚ ਸ਼ਾਮ ਨੂੰ ਹੋਵੇਗਾ ।