ਇੰਗਲੈਂਡ ਵਰਲਡ ਕੱਪ ‘ਚ 27 ਸਾਲਾਂ ਤੋਂ ਆਸਟਰੇਲੀਆ ਨੂੰ ਨਹੀਂ ਹਰਾ ਸਕਿਆ ਹੈ

by mediateam

ਸਪੋਰਟਸ ਡੈਸਕ  ਵਰਲਡ ਕੱਪ ਦਾ 32ਵਾਂ ਮੁਕਾਬਲਾ ਮੰਗਲਵਾਰ ਨੂੰ ਲੰਡਨ ਦੇ ਲਾਰਡਸ ਮੈਦਾਨ 'ਤੇ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਹੋਵੇਗਾ। ਭਾਰਤ-ਪਾਕਿਸਤਾਨ ਮੈਚ ਦੇ ਬਾਅਦ ਇਸ ਮੁਕਾਬਲੇ ਨੂੰ ਲੀਗ ਰਾਊਂਡ ਦਾ ਦੂਜਾ ਸਭ ਤੋਂ ਵੱਡਾ ਮੁਕਾਬਲਾ ਕਿਹਾ ਜਾ ਰਿਹਾ ਹੈ। ਆਸਟਰੇਲੀਆ ਟੀਮ ਵਰਲਡ ਕੱਪ 'ਚ 1992 ਦੇ ਬਾਅਦ ਇੰਗਲੈਂਡ ਖਿਲਾਫ ਨਹੀਂ ਹਾਰੀ। 5 ਮਾਰਚ 1992 ਨੂੰ ਸਿਡਨੀ ਕ੍ਰਿਕਟ ਗਰਾਊਂਡ 'ਤੇ ਇੰਗਲੈਂਡ ਦੀ ਟੀਮ 8 ਵਿਕਟਾਂ ਨਾਲ ਜਿੱਤੀ ਸੀ। ਇਸ ਤੋਂ ਬਾਅਦ ਆਸਟਰੇਲੀਆਈ ਟੀਮ ਨੇ ਉਸ ਨੂੰ ਵਰਲਡ ਕੱਪ 'ਚ 3 ਵਾਰ ਹਰਾਇਆ। ਉਹ ਇਸ ਜਿੱਤ ਦੇ ਸਿਲਸਿਲੇ ਨੂੰ ਜਾਰੀ ਰਖਣਾ ਚਾਹੇਗੀ। ਦੂਜੇ ਪਾਸੇ ਇੰਗਲੈਂਡ ਦੀ ਟੀਮ ਹਾਰ ਦੇ ਇਸ ਕ੍ਰਮ ਨੂੰ ਤੋੜਨਾ ਚਾਹੇਗੀ।


ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਮੈਚਾਂ ਦੇ ਅੰਕੜੇ

1. ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਵਨ-ਡੇ 'ਚ ਕੁਲ 147 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ 'ਚੋਂ 81 ਮੈਚਾਂ 'ਚ ਆਸਟਰੇਲੀਆ ਜਿੱਤਿਆ ਹੈ ਜਦਕਿ 61 ਮੈਚ ਇੰਗਲੈਂਡ ਨੇ ਜਿੱਤੇ ਹਨ। 3 ਮੈਚਾਂ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਅਤੇ ਦੋ ਮੈਚ ਟਾਈ ਰਹੇ।

2. ਵਰਲਡ ਕੱਪ 'ਚ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਕੁਲ 7 ਮੈਚ ਖੇਡੇ ਗਏ ਹਨ। ਇਨ੍ਹਾਂ 'ਚੋਂ ਆਸਟਰੇਲੀਆ ਨੇ 5 ਮੈਚ ਜਿੱਤੇ ਹਨ ਜਦਕਿ ਇੰਗਲੈਂਡ ਨੇ 2 ਮੈਚ ਜਿੱਤੇ ਹਨ। 

3. ਲਾਰਡਸ 'ਚ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਕੁਲ 14 ਮੈਚ ਖੇਡੇ ਗਏ ਹਨ ਜਿਨ੍ਹਾਂ 'ਚੋਂ ਆਸਟਰੇਲੀਆ ਨੇ 8 ਮੈਚ ਜਿੱਤੇ ਹਨ ਅਤੇ ਇੰਗਲੈਂਡ ਨੇ 5 ਮੈਚ ਜਿੱਤੇ ਹਨ। ਇਕ ਮੈਚ ਟਾਈ ਰਿਹਾ।

ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੁੱਖ ਫੈਕਟਰ

1. ਪਿੱਚ ਦੀ ਸਥਿਤੀ : ਇਸ ਪਿੱਚ 'ਤੇ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰੇਗੀ। ਦੂਜੀ ਪਾਰੀ 'ਚ ਸਪਿਨਰਸ ਨੂੰ ਮਦਦ ਮਿਲ ਸਕਦੀ ਹੈ।

2. ਮੌਸਮ ਦਾ ਮਿਜਾਜ਼ : ਲੰਡਨ 'ਚ ਹੋਣ ਵਾਲਾ ਇਹ ਮੈਚ ਮੀਂਹ ਨਾਲ ਪ੍ਰਭਾਵਿਤ ਹੋ ਸਕਦਾ ਹੈ। ਇੱਥੇ ਦਿਨ ਭਰ ਬੱਦਲ ਛਾਏ ਰਹਿ ਸਕਦੇ ਹਨ। ਤਾਪਮਾਨ 21 ਤੋਂ 24 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ।

ਹੋਰ ਖ਼ਬਰਾਂ ਲਈ ਜੁੜੇ United NRI Post ਦੇ ਨਾਲ