ਮੁੰਬਈ (ਵਿਕਰਮ ਸਹਿਜਪਾਲ) : ਨੈਟਫਲਿਕਸ 'ਤੇ ਭਾਰਤ ਦੀ ਪਹਿਲੀ ਕ੍ਰਾਈਮ ਵੈੱਬ ਸੀਰੀਜ਼ 'ਸੇਕਰੇਡ ਗੇਮਜ਼' ਦੇ ਦੂਸਰੇ ਸੀਜ਼ਨ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਵੈੱਬ ਸੀਰੀਜ਼ ਦੇ ਪਹਿਲੇ ਸੀਜ਼ਨ 'ਚ ਕਈ ਸਵਾਲ ਸੀ, ਜਿਨ੍ਹਾਂ ਦਾ ਜਵਾਬ ਦੂਸਰੇ ਸੀਜ਼ਨ 'ਚ ਮਿਲੇਗਾ। ਮੰਗਲਵਾਰ ਨੂੰ ਦੂਸਰੇ ਸੀਜ਼ਨ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ। ਦੂਸਰੇ ਸੀਜ਼ਨ ਦਾ ਟ੍ਰੇਲਰ ਵੀ ਕਾਫ਼ੀ ਖ਼ਤਰਨਾਕ ਹੈ। ਪਹਿਲੀ ਸੀਜ਼ਨ ਵਾਂਗ ਦੂਸਰੇ ਸੀਜ਼ਨ 'ਚ ਵੀ ਖੂਨ-ਖ਼ਰਾਬਾ ਨਜ਼ਰ ਆ ਰਿਹਾ ਹੈ।
ਕਿਸ ਤਰ੍ਹਾਂ ਦਾ ਹੈ ਦੂਸਰੇ ਸੀਜ਼ਨ ਦਾ ਟ੍ਰੇਲਰ?
ਦੂਸਰੇ ਸੀਜ਼ਨ ਦੇ ਟ੍ਰੇਲਰ ਦੀ ਸ਼ੁਰੁਆਤ ਪੁਰਾਣੀ ਕਹਾਣੀ ਤੋਂ ਹੁੰਦੀ ਹੈ। ਇਸ ਦੇ ਬਾਅਦ ਵੈੱਬ ਸੀਰੀਜ਼ ਦੇ ਨਵੇਂ ਕਿਰਦਾਰ ਸਾਹਮਣੇ ਆਉਂਦੇ ਹਨ। ਕਹਾਣੀ ਪਹਿਲਾਂ ਤੋਂ ਵੀ ਜ਼ਿਆਦਾ ਦਿਲਚਸਪ ਹੈ, ਇਸ ਦਾ ਸਬੂਤ 2 ਮਿਨਟ 10 ਸੈਕੰਡ ਦਾ ਟ੍ਰੇਲਰ ਦੇ ਰਿਹਾ ਹੈ। ਟ੍ਰੇਲਰ 'ਚ ਨਵਾਜ਼ੂਦੀਨ ਸਿੱਦੀਕੀ, ਪੰਕਜ ਤ੍ਰਿਪਾਠੀ, ਸੈਫ਼ ਅਲੀ ਖ਼ਾਨ ਜ਼ਬਰਦਸਤ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਨੈਟਫਲਿਕਸ ਨੇ ਟ੍ਰੇਲਰ ਰਿਲੀਜ਼ ਕਰਦਿਆਂ ਲਿਖਿਆ ਹੈ- "ਬੋਲੇ ਤੋ ਗੇਮ ਓਵਰ।" ਦੂਸਰੇ ਸੀਜ਼ਨ 'ਚ ਕੁਝ ਨਵੇਂ ਕਿਰਦਾਰ ਜਰੂਰ ਸ਼ਾਮਲ ਕੀਤੇ ਗਏ ਹਨ।
ਇਨ੍ਹਾਂ ਚੋਂ ਕਲਕੀ ਕੋਚਲਿਨ ਅਤੇ ਰਣਵੀਰ ਸ਼ੌਰੀ ਦਾ ਨਾਂਅ ਅਹਿਮ ਹੈ। ਦੂਸਰੇ ਸੀਜ਼ਨ 'ਚ ਹੀਰੋਸ਼ਿਮਾ ਅਤੇ ਨਾਗਾਸਾਕੀ ਦੀ ਜੰਗ ਦਾ ਜ਼ਿਕਰ ਆਉਂਦਾ ਹੈ ਅਤੇ ਗਾਇਤੋਂਡੇ ਇਹ ਦੱਸ ਰਿਹਾ ਹੈ ਕਿ ਹੁਣ ਜੰਗ ਦਾ ਸਮਾਂ ਆ ਗਿਆ ਹੈ। ਸੀਜ਼ਨ-2 ਨੂੰ 15 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ।ਸੈਫ਼ ਦਾ ਕਿ ਰਹੇਗਾ ਕਿਰਦਾਰ?
ਸੈਫ਼ ਅਲੀ ਖ਼ਾਨ ਇੱਕ ਵਾਰ ਫ਼ਿਰ ਗਾਇਤੋਂਡੇ ਦੀ ਖ਼ੋਜ ਅਤੇ ਗੁਰੂ ਜੀ ਦੀ ਪਹੇਲੀ 'ਚ ਉਲਝੇ ਹਨ। ਨਵਾਜ਼ੂਦੀਨ ਵੈੱਬਸੀਰੀਜ਼ ਦੀ ਅਹਿਮ ਕੜੀ ਹਨ ਤੇ ਉਨ੍ਹਾਂ ਦੀ ਵਾਪਸੀ ਅਤੇ ਡਾਇਲਾਗਸ ਇਹ ਦੱਸ ਰਹੇ ਹਨ ਕਿ ਇਸ ਵਾਰ ਫ਼ਿਰ ਗਾਇਤੋਂਡੇ ਤਬਾਹੀ ਮਚਾਉਣ ਨੂੰ ਤਿਆਰ ਹੈ।