ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ, ਦੋ ਬਦਮਾਸ਼ ਗ੍ਰਿਫ਼ਤਾਰ

by nripost

ਬਰਨਾਲਾ (ਨੇਹਾ): ਮਾਨਸਾ ਰੋਡ ਤੋਂ ਕਾਲੇ ਰੰਗ ਦੀ ਵਰਨਾ ਗੱਡੀ ਆ ਰਹੀ ਸੀ ਜਦੋਂ ਉਹ ਧੌਲਾ ਟਰਾਈਡੈਂਟ ਫੈਕਟਰੀ ਨੇੜੇ ਪੁੱਜੀ ਤਾਂ ਸੀਆਈ ਸਟਾਫ ਬਰਨਾਲਾ ਦੀ ਟੀਮ ਵੱਲੋਂ ਨਾਕਾ ਲਾਇਆ ਹੋਇਆ ਸੀ। ਜਿਸ ਨੂੰ ਰੋਕਣ 'ਤੇ ਉਨ੍ਹਾਂ ਵੱਲੋਂ ਬਰਨਾਲਾ ਪੁਲਿਸ 'ਤੇ ਫਾਇਰਿੰਗ ਕੀਤੀ। ਬਰਨਾਲਾ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕਰਨ 'ਤੇ ਉਸ ਵਿੱਚ ਇੱਕ ਗੈਂਗਸਟਰ ਤੇ ਸਮਗਲਰ ਵੀਰਭੱਦਰ ਸਿੰਘ ਜ਼ਖਮੀ ਹੋ ਗਿਆ ਤੇ ਦੂਸਰਾ ਉਸਦਾ ਸਾਥੀ ਕੇਵਲ ਬਰਨਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਜਿਨ੍ਹਾਂ ਕੋਲੋਂ ਇੱਕ ਪਿਸਟਲ ਤੇ ਰਿਵਾਲਵਰ ਬਰਾਮਦ ਕੀਤੇ ਗਏ ਹਨ। ਗੱਡੀ 'ਚੋਂ ਨਸ਼ੀਲੀਆਂ ਗੋਲੀਆਂ ਤੇ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਕਰੇ ਹਨ। ਜ਼ਖਮੀ ਗੈਂਗਸਟਰ ਤੇ ਸਮਗਲਰ ਵੀਰਭੱਦਰ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਭਰਤੀ ਕਰਵਾਇਆ ਗਿਆ ਹੈ। ਗੈਂਗਸਟਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੇ ਨਿਸ਼ਾਨ ਪੁਲਿਸ ਨਾਕੇ ਅਤੇ ਸੀਏ ਸਟਾਫ ਦੀ ਬਲੈਰੋ ਕੈਂਪਰ ਗੱਡੀ 'ਤੇ ਲੱਗੇ ਹਨ।ਮੌਕੇ 'ਤੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਵੀ ਆਪਣੀ ਟੀਮ ਨਾਲ ਪੁੱਜੇ ਹਨ।