ਨਿਊਜ਼ ਡੈਸਕ (ਰਿੰਪੀ ਸ਼ਰਮਾ ): ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਰ ਰਾਤ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਈ। ਦੱਸਿਆ ਜਾ ਰਿਹਾ ਪੁਲਿਸ ਨੇ ਛਾਪੇਮਾਰੀ ਕਰਕੇ ਦੋਸ਼ੀ ਦੀ ਗੱਡੀ ਨੂੰ ਰੋਕ ਲਿਆ। ਤਲਾਸ਼ੀ ਦੌਰਾਨ ਦੋਸ਼ੀ ਕੋਲ 7 ਕਰੋੜ ਰੁਪਏ ਦੀ ਹੈਰੋਇਨ ਤੇ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ । ਫਿਲਹਾਲ ਪੁਲਿਸ ਵਲੋਂ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਤਸਕਰ ਗੁਰਲਾਲ ਸਿੰਘ ਆਪਣੀ ਨਵੀ ਥਾਰ 'ਚ ਨਾਜਾਇਜ਼ ਹਥਿਆਰਾਂ ਤੇ ਹੈਰੋਇਨ ਲੈ ਕੇ ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਹੈ ।
ਜਿਸ ਤੋਂ ਬਾਅਦ ਪੁਲਿਸ ਟੀਮ ਵੱਲੋ ਨਾਕਾਬੰਦੀ ਕੀਤੀ ਗਈ ,ਜਦੋ ਦੋਸ਼ੀ ਨਾਕੇ 'ਤੇ ਪਹੁੰਚਿਆ ਤਾਂ ਉਸ ਨੂੰ ਕਾਰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਸ ਨੇ ਪੁਲਿਸ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਨਾਕਾ ਤੋੜ ਕੇ ਅੰਮ੍ਰਿਤਸਰ ਵਾਲ ਭੱਜ ਗਿਆ। ਪੁਲਿਸ ਵੱਲੋ ਚਲਾਈਆਂ ਗੋਲੀਆਂ 'ਚੋ 3 ਗੋਲੀਆਂ ਥਾਰ 'ਤੇ ਲੱਗੀਆਂ, ਜਦਕਿ ਇੱਕ ਟਾਇਰ 'ਚ ਲੱਗੀ। ਜਿਸ ਤੋਂ ਬਾਅਦ ਥਾਰ ਦੀ ਰਫ਼ਤਾਰ ਧੀਮੀ ਹੋ ਗਈ। ਮਾਨਾਂਵਾਲਾ 'ਚ ਬੈਸਟ ਪ੍ਰਾਇਮ ਕੋਲ ਪੁਲਿਸ ਨੇ ਦੋਸ਼ੀ ਦੀ ਥਾਰ ਰੋਕ ਸਫ਼ਲਤਾ ਹਾਲਤ ਕੀਤੀ। ਤਲਾਸ਼ੀ ਦੌਰਾਨ ਪੁਲਿਸ ਨੇ ਤਸਕਰ ਕੋਲੋਂ ਇੱਕ ਚਾਈਨਾ ਮੇਡ ਪਿਸਤੌਲ ,30 ਬੋਰ ਤੇ 5 ਜ਼ਿੰਦਾਂ ਕਾਰਤੂਸ ਬਰਾਮਦ ਕੀਤੇ । ਇਸ ਦੇ ਨਾਲ ਹੀ ਦੋਸ਼ੀ ਕੋਲੋਂ ਇੱਕ ਕਿਲੋ ਹੈਰੋਇਨ ਵੀ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਕੀਮਤ 7 ਕਰੋੜ ਰੁਪਏ ਦੱਸੀ ਜਾ ਰਹੀ ਹੈ ।