ਨਿਊਜ਼ ਡੈਸਕ : ਉੱਡਦੇ ਜਹਾਜ਼ ਦੇ ਅੰਦਰ ਸੱਪ ਦੇ ਨਜ਼ਰ ਆਉਣ ਨਾਲ ਦਹਿਸ਼ਤ ਫੈਲ ਗਈ, ਜਿਸ ਤੋਂ ਬਾਅਦ ਪਾਇਲਟ ਨੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਇਹ ਘਟਨਾ ਮਲੇਸ਼ੀਆ ਤੋਂ ਉਡਾਨ ਭਰਨ ਵਾਲੇ ਜਹਾਜ 'ਚ ਵਾਪਰੀ। ਇਸ ਘਟਨਾ ਨੂੰ ਦੇਖ ਕੇ ਤੁਹਾਨੂੰ ਹਾਲੀਵੁੱਡ ਦੀ ਫਿਲਮ 'ਸਨੇਕਸ ਆਨ ਏ ਪਲੇਨ'ਦੀ ਯਾਦ ਆ ਗਈ ਹੋਵੇਗੀ। ਫ਼ਿਲਮ ਵਿੱਚ ਸਾਜ਼ਿਸ਼ ਤਹਿਤ ਜਹਾਜ਼ ਵਿੱਚ ਸੱਪਾਂ ਨੂੰ ਛੱਡਿਆ ਜਾਂਦਾ ਹੈ ਅਤੇ ਉਹ ਉੱਡਦੇ ਜਹਾਜ਼ ਵਿੱਚ ਤਬਾਹੀ ਮਚਾ ਦਿੰਦੇ ਹਨ।
ਲੋਕਾਂ ਨੇ ਤੁਰੰਤ ਇਸ ਘਟਨਾ ਦੀ ਵੀਡੀਓ ਬਣਾ ਲਈ। ਸੱਪ ਨੂੰ ਦੇਖ ਕੇ ਫਲਾਈਟ ਅਟੈਂਡੈਂਟ ਨੇ ਯਾਤਰੀਆਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਅਤੇ ਸ਼ਾਂਤੀ ਬਣਾਈ ਰੱਖਣ ਦਾ ਲਈ ਕਿਹਾ। ਫਲਾਈਟ 'ਚ ਜਿਵੇਂ ਹੀ ਸੱਪ ਦਿਖਾਈ ਦਿੱਤਾ, ਤਵਾਊ ਸ਼ਹਿਰ ਜਾ ਰਹੀ ਫਲਾਈਟ ਨੂੰ ਕੁਚਿੰਗ ਸ਼ਹਿਰ ਵੱਲ ਮੋੜ ਦਿੱਤਾ ਗਿਆ, ਜਿੱਥੇ ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਉਨ੍ਹਾਂ ਨੇ ਕਿਹਾ- ਜਿਵੇਂ ਹੀ ਕਪਤਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਫਲਾਈਟ ਨੂੰ ਕੁਚਿੰਕ ਵੱਲ ਮੋੜ ਦਿੱਤਾ ਤਾਂ ਜੋ ਸੱਪ ਨੂੰ ਜਹਾਜ਼ ਦੇ ਅੰਦਰੋਂ ਬਾਹਰ ਕੱਢਿਆ ਜਾ ਸਕੇ। ਏਅਰਲਾਈਨ ਅਧਿਕਾਰੀਆਂ ਨੇ ਕਿਹਾ ਕਿ ਇਹ ਬਹੁਤ ਹੀ ਦੁਰਲੱਭ ਮਾਮਲਾ ਹੈ ਜੋ ਕਿਸੇ ਵੀ ਫਲਾਈਟ ਨਾਲ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਇਸ ਕਾਰਨ ਜਹਾਜ਼ ਨੂੰ ਤੁਰੰਤ ਲੈਂਡ ਕਰਵਾਇਆ ਗਿਆ। ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।