ਟੋਰਾਂਟੋ ਡੈਸਕ (ਵਿਕਰਮ ਸਹਿਜਪਾਲ) : ਹੋਨੋਲੂਲੂ 'ਚ ਏਅਰ ਕੈਨੇਡਾ ਦੀ ਇਕ ਫਲਾਈਟ ਦੀ ਐਮਰਜੰਸੀ ਲੈਂਡਿੰਗ ਕਰਾਉਣੀ ਪਈ। ਟੋਰਾਂਟੋ ਤੋਂ ਸਿਡਨੀ ਜਾ ਰਹੀ ਏਅਰ ਕੈਨੇਡਾ ਦੀ ਫਲਾਈਟ AC 33 ਜਹਾਜ਼ ਨੂੰ ਖਰਾਬ ਮੌਸਮ ਕਾਰਨ ਤੁਰੰਤ ਹੋਨੋਲੂਲੂ ਵੱਲ ਘੁਮਾਇਆ ਗਿਆ ਅਤੇ ਫਲਾਈਟ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ। ਇਸ ਘਟਨਾ ਨਾਲ ਜਹਾਜ਼ 'ਚ ਸਵਾਰ 269 ਯਾਤਰੀ ਸਮੇਤ 15 ਕ੍ਰਿਊ ਮੈਂਬਰ ਸਵਾਰ ਸਨ।
ਪਰ ਇਸ ਘਟਨਾ 'ਚ 35 ਯਾਤਰੀ ਜ਼ਖਮੀ ਹੋਏ ਹਨ। ਹੋਨੋਲੂਲੂ ਹਵਾਈ ਅੱਡੇ 'ਤੇ ਹੀ ਮੈਡੀਕਲ ਸਟਾਫ ਨੇ ਫਸਟ ਏਡ ਲੈਣ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ। ਉਥੇ ਬਾਕੀ ਯਾਤਰੀਆਂ ਨੂੰ ਜਹਾਜ਼ 'ਚ ਸੁਰੱਖਿਅਤ ਬਾਹਰ ਕੱਢਿਆ ਗਿਆ। ਮੀਡੀਆ ਰਿਪੋਰਟ ਮੁਤਾਬਕ ਜਹਾਜ਼ ਜਦੋਂ ਹਵਾਈ ਤੋਂ 2 ਘੰਟੇ ਪੱਛਮ 'ਚ ਸੀ ਉਦੋਂ ਪ੍ਰਸ਼ਾਂਤ ਮਹਾਸਾਗਰ ਦੇ ਉਪਰ ਲੰਘਦੇ ਹੋਏ ਖਰਾਬ ਮੌਸਮ ਦਾ ਸਾਹਮਣਾ ਕਰਨਾ ਪਿਆ।
ਸਥਿਤੀ ਨੂੰ ਸਮਝਦੇ ਹੋਏ ਜਹਾਜ਼ ਦੇ ਪਾਇਲਟ ਨੂੰ ਤੁਰੰਤ ਹੋਨੋਲੂਲੂ 'ਚ ਐਮਰਜੰਸੀ ਲੈਂਡਿੰਗ ਕਰਾਉਣੀ ਪਈ। ਜਿਸ ਤੋਂ ਬਾਅਦ ਸਥਾਨਕ ਸਮੇਂ ਮੁਤਾਬਕ ਸਵੇਰੇ 6:45 ਮਿੰਟ 'ਤੇ ਜਹਾਜ਼ ਨੂੰ ਹੋਨੋਲੂਲੂ ਹਵਾਈ ਅੱਡੇ 'ਤੇ ਲੈਂਡ ਕਰਾਇਆ ਗਿਆ।