by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਂਧਰਾ ਪ੍ਰਦੇਸ਼ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਭੀਖ ਮੰਗਣ ਵਾਲੀ ਇੱਕ ਔਰਤ ਨੂੰ ਸ਼ਰਾਬ ਪਿਲਾ ਕੇ 3 ਲੋਕਾਂ ਨੇ ਹਵਸ ਦਾ ਸ਼ਿਕਾਰ ਬਣਾਇਆ ਹੈ। ਇਸ ਮਾਮਲੇ 'ਚ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਦੱਸਿਆ ਜਾ ਰਿਹਾ ਦੋਸ਼ੀਆਂ ਨੇ ਔਰਤ ਨੂੰ ਸ਼ਰਾਬ ਪਿਲਾ ਕੇ 3 ਦਿਨ ਤੱਕ ਬਲਾਤਕਾਰ ਕੀਤਾ ਹੈ । ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪੇਨਾਮਾਲੁਰੂ ਖੇਤਰ ਵਿੱਚ ਵਾਪਰੀ ਹੈ। ਭੀਖ ਮੰਗਣ ਵਾਲੀ ਔਰਤ ਨਾਲ 3 ਦਿਨਾਂ ਤੱਕ 3 ਵਿਅਕਤੀਆਂ ਨੇ ਜ਼ਬਰ -ਜਨਾਹ ਕੀਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।