by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਹਾਲੀ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਚੱਲਦੇ ਆਟੋ ਰਿਕਸ਼ਾ 'ਚ ਇਕ ਨਰਸ ਨਾਲ ਬਲਾਤਕਾਰ ਕੀਤਾ ਗਿਆ। ਇਸ ਮਾਮਲੇ 'ਚ ਪੁਲਿਸ ਨੇ 2 ਦੋਸ਼ੀਆਂ ਨੂੰ ਕਾਬੂ ਕੀਤਾ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਆਟੋਰਿਕਸ਼ਾ ਵੀ ਬਰਾਮਦ ਕਰ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਟੋਰਿਕਸ਼ਾ 'ਚ 2 ਵਿਅਕਤੀ ਸਵਾਰ ਸੀ। ਇੱਕ ਡਰਾਈਵਰ ਤੇ ਦੂਜਾ ਉਸ ਦਾ ਸਾਥੀ ਸੀ । ਦੱਸਿਆ ਜਾ ਰਿਹਾ ਕਿ ਵਾਰਦਾਤ ਸਮੇ ਕੁੜੀ ਆਪਣੇ ਘਰ ਲਈ ਆਟੋ ਲੈ ਕੇ ਗਈ, ਜਦੋ ਉਸ ਕੁਰਾਲੀ ਵੱਲ ਹਾਈਵੇਅ 'ਤੇ ਪਹੁੰਚੇ ਤਾਂ ਦੋਵੇ ਵਿਅਕਤੀਆਂ ਨੇ ਉਸ ਨਾਲ ਚੱਲਦੇ ਆਟੋ 'ਚ ਬਲਾਤਕਾਰ ਕੀਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਮਲਕੀਤ ਸਿੰਘ ਤੇ ਮਨਮੋਹਨ ਸਿੰਘ ਦੇ ਰੂਪ 'ਚ ਹੋਏ ਹੈ ।