ਟੇਸਲਾ ਦੇ ਮੁਖੀ ਐਲਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਸਕ ਨੇ ਖੁਦ ਇਸ ਦੌਰੇ ਨੂੰ ਕੁਝ ਸਮੇਂ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਮਸਕ ਸੋਮਵਾਰ ਨੂੰ ਹੀ ਭਾਰਤ ਆ ਕੇ ਪੀਐਮ ਨਰਿੰਦਰ ਮੋਦੀ ਨੂੰ ਮਿਲਣ ਵਾਲੇ ਸਨ।
ਮਸਕ ਨੇ X ‘ਤੇ ਆਪਣੇ ਹੈਂਡਲ ਤੋਂ ਵੀ ਇਸ ਬਾਰੇ ਪੋਸਟ ਕੀਤਾ ਹੈ। ਉਨ੍ਹਾਂ ਕਿਹਾ, ” ਟੇਸਲਾ ਪ੍ਰਤੀ ਆਪਣੀ ਜ਼ਿੰਮੇਵਾਰੀ ਕਾਰਨ ਮੈਨੂੰ ਭਾਰਤ ਦਾ ਦੌਰਾ ਮੁਲਤਵੀ ਕਰਨਾ ਪਿਆ। ਪਰ ਮੈਂ ਇਸ ਸਾਲ ਹੀ ਭਾਰਤ ਆਉਣ ਦਾ ਮੌਕਾ ਲੱਭ ਰਿਹਾ ਹਾਂ।” ਹਾਲਾਂਕਿ ਐਲਨ ਮਸਕ ਦੇ ਭਾਰਤ ਦੌਰੇ ਦੇ ਮੁਲਤਵੀ ਹੋਣ ‘ਤੇ ਭਾਰਤ ਸਰਕਾਰ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਐਲੋਨ ਮਸਕ ਨੇ 10 ਅਪ੍ਰੈਲ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਲਿਖਿਆ ਸੀ ਕਿ “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਤ ਨੂੰ ਲੈ ਕੇ ਮੈਂ ਉਤਸਕ ਹਾਂ”। ਮਸਕ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਮਸਕ ਇਸ ਦੌਰਾਨ ਭਾਰਤ ‘ਚ ਟੇਸਲਾ ਦੇ ਨਿਰਮਾਣ ਪਲਾਂਟ ਦਾ ਐਲਾਨ ਵੀ ਕਰ ਸਕਦੀ ਹੈ। ਮੋਦੀ ਅਤੇ ਮਸਕ ਹੁਣ ਤੱਕ ਦੋ ਵਾਰ ਮਿਲ ਚੁੱਕੇ ਹਨ। ਦੋਨਾਂ ਦੀ ਮੁਲਾਕਾਤ 2015 ਵਿੱਚ ਕੈਲੀਫੋਰਨੀਆ ਵਿੱਚ ਟੇਸਲਾ ਫੈਕਟਰੀ ਵਿੱਚ ਹੋਈ ਸੀ। ਇਸ ਤੋਂ ਬਾਅਦ ਦੋਵੇਂ ਜੂਨ 2023 ‘ਚ ਨਿਊਯਾਰਕ ‘ਚ ਮਿਲੇ ਸਨ।