by vikramsehajpal
ਕੇਨਵਰਲ (ਅਮਰੀਕਾ), (ਦੇਵ ਇੰਦਰਜੀਤ)- ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਕੰਪਨੀ ‘ਸਪੇਸ ਐਕਸ’ ਨੂੰ ਵੱਡਾ ਝੱਟਕਾ ਲਗਿਆ ਹੈ। ਦਰਅਸਲ, ਉਸ ਦਾ ਨਵਾਂ ਤੇ ਸਭ ਤੋਂ ਵੱਡਾ ਰਾਕੇਟ ਆਪਣੀ ਤੀਜੀ ਕੋਸ਼ਿਸ਼ ਵਿੱਚ ਲੈਂਡ ਕਰ ਗਿਆ ਪਰ ਧਰਤੀ ਉੱਤੇ ਉੱਤਰਨ ਦੇ ਕੁਝ ਹੀ ਚਿਰ ਪਿੱਛੋਂ ਉਸ ਵਿੱਚ ਜ਼ੋਰਦਾਰ ਧਮਾਕਾ ਹੋਇਆ ਤੇ ਉਹ ਤਬਾਹ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਜਦੋਂ ਸਪੇਸਐੱਕਸ ਦਾ ਪੁਲਾੜ ਵਾਹਨ ਸਟਾਰਸ਼ਿਪ ਬੁੱਧਵਾਰ ਨੂੰ ਲੈਂਡਿੰਗ ਕਰ ਰਿਹਾ ਤਾਂ ਇੰਝ ਲੱਗਦਾ ਸੀ ਕਿ ਸਭ ਕੁੱਝ ਠੀਕ ਹੈ ਪਰ ਛੇਤੀ ਹੀ ਹਾਲਤ ਬਦਲ ਗਏ। ਲੈਂਡਿੰਗ ਦੇ ਸਮੇਂ ਜਿਵੇਂ ਹੀ ਪੁਲਾੜ ਵਾਹਨ ਨੇ ਧਰਤੀ ਨੂੰ ਛੂਹਿਆ ਤਾਂ ਉਸ ਵਿੱਚ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਰਾਕੇਟ ਹਵਾ ਵਿੱਚ ਉਛਲ ਗਿਆ। ਇਹ ਹਾਦਸਾ ਸਪੇਸਐਕਸ ਮੁਹਿੰਮ ਦੀ ਸਫਲਤਾ ਦੇ ਐਲਾਨ ਤੋਂ ਸਿਰਫ 5 ਮਿੰਟ ਬਾਅਦ ਹੋਇਆ।
ਐਲਨ ਮਸਕ ਨੇ ਵੀ ਟਵੀਟ ਰਾਹੀਂ ਰਾਕੇਟ ਦੇ ਬਿਨਾ ਨਸ਼ਟ ਹੋਇਆਂ ਲੈਂਡ ਕਰਨ ’ਤੇ ਖ਼ੁਸ਼ੀ ਪ੍ਰਗਟਾਈ ਸੀ। ਉਨ੍ਹਾਂ ਲਿਖਿਆ ਸੀ-ਸਾਡੀ ਟੀਮ ਸ਼ਾਨਦਾਰ ਕੰਮ ਕਰ ਰਹੀ ਹੈ।