by simranofficial
ਅਮਰੀਕਾ (ਐਨ .ਆਰ .ਆਈ ):ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਪਿਛਲੇ 232 ਸਾਲਾਂ ਤੋਂ ਆਪਣੇ ਸਰਬਉੱਚ ਲੀਡਰ ਦੀ ਚੋਣ ਵੋਟਾਂ ਰਾਹੀਂ ਕਰਦਾ ਆਇਆ ਹੈ। ਦੁਨੀਆ ਦੀ ਮਹਾਸ਼ਕਤੀ ਅਮਰੀਕਾ ਦੇ ਬੇਹੱਦ ਤਾਕਤਵਰ ਰਾਸ਼ਟਰਪਤੀ ਦੀ ਚੋਣ ਬਹੁਤ ਗੁੰਝਲਦਾਰ ਤਰੀਕੇ ਨਾਲ ਹੁੰਦੀ ਹੈ। ਅਮਰੀਕਾ ਦੇ ਵਿੱਚ ਕੱਲ ਰਾਸ਼ਟਰਪਤੀ ਦੇ ਚੁਣਾਵ ਦੇ ਲਈ ਵੋਟਿੰਗ ਹੋਈ ,ਤੇ ਅਮਰੀਕਾ ਦੇ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਤੇ ਅਮਰੀਕਾ ਦੇ 41 ਰਾਜਾਂ ਦੇ ਚੋਣ ਨਤੀਜੇ ਆ ਚੁੱਕੇ ਹਨ ਤੇ ਸਿਰਫ 9 ਰਾਜਾਂ ਦੇ ਨਤੀਜੇ ਬਾਕੀ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਪੈਨਸਿਲਵੇਨੀਆ ਤੇ ਜਾਰਜੀਆ ਵਿੱਚ ਮੋਹਰੀ ਚੱਲ ਰਹੇ ਹਨ।ਇਸ ਦੇ ਨਾਲ ਹੀ ਟਰੰਪ ਨੇ ਟੈਕਸਾਸ, ਦੱਖਣੀ ਕੈਰੋਲੀਨਾ ਤੇ ਓਕਲਾਹੋਮਾ ਵਿੱਚ ਜਿੱਤ ਹਾਸਲ ਕਰ ਲਈ ਹੈ। ਹਾਲਾਂਕਿ, ਇਸ ਸਮੇਂ ਜੋ ਬਿਡੇਨ ਤੇ ਟਰੰਪ ਵਿਚਕਾਰ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਜੋ ਬਿਡੇਨ ਬਹੁਮਤ ਦੇ ਅੰਕੜੇ ਤੋਂ ਸਿਰਫ 43 ਵੋਟਾਂ ਪਿੱਛੇ ਨਜ਼ਰ ਆ ਰਹੇ ਹਨ।