by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਸਥਾਨਕ ਜਵਾਹਰ ਕੈਂਪ ਇਲਾਕੇ 'ਚ ਸਥਿਤ ਇਕ ਘਰ 'ਚ ਬਜ਼ੁਰਗ ਜਨਾਨੀ ਦੀ ਸ਼ੱਕੀ ਹਾਲਾਤ 'ਚ ਲਾਸ਼ ਉਸ ਦੇ ਘਰੋਂ ਬਰਾਮਦ ਹੋਈ ਹੈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਜ਼ਮੀਨੀ ਝਗੜੇ ਦੇ ਚੱਲਦਿਆਂ ਬਜ਼ੁਰਗ ਜਨਾਨੀ ਦਾ ਕਤਲ ਕੀਤਾ ਗਿਆ ਹੈ। ਸਬ ਇੰਸਪੈਕਟਰ ਵਿਜੇ ਚੌਧਰੀ ਤੇ ਚੌਂਕੀ ਕੋਚਰ ਮਾਰਕਿਟ ਇੰਚਾਰਜ ਏ. ਐੱਸ. ਆਈ. ਗੁਰਚਰਨਜੀਤ ਸਿੰਘ ਪੁਲਿਸ ਪਾਰਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਬਿਮਲਾ ਦੇਵੀ ਦੇ ਪਤੀ ਦੀ ਮੌਤ 10 ਸਾਲ ਪਹਿਲਾਂ ਹੋ ਚੁੱਕੀ ਹੈ। ਬਿਮਲਾ ਦੇ ਕੋਈ ਔਲਾਦ ਨਹੀਂ ਹੈ ਤੇ ਉਹ ਆਪਣੇ 60 ਗਜ਼ ਦੇ ਮਕਾਨ 'ਚ ਕਈ ਸਾਲਾਂ ਤੋਂ ਰਹਿ ਰਹੀ ਸੀ। ਬਿਮਲਾ ਦੀ ਮੌਤ ਘਰ 'ਚ ਪਏ ਮੰਜੇ ਕੋਲ ਹੋਈ ਹੈ।ਮੰਜੇ 'ਚ ਬਿਮਲਾ ਦੇ ਵਾਲ ਫਸੇ ਹੋਏ ਸਨ ਤੇ ਉਸ ਦੀ ਅੱਖ ਨੇੜੇ ਸੱਟ ਦੇ ਨਿਸ਼ਾਨ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।