by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਵੱਖ - ਵੱਖ ਜ਼ਿਲਾ 'ਚ ਵੋਟਾਂ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਸਰਹੱਦੀ ਹਲਕਾ ਅਜਨਾਲਾ 'ਚ ਵਿਧਾਨ ਸਭਾ ਚੋਣਾਂ ਦੌਰਾਨ ਬੂਥ ਨੰਬਰ-84 ਤੇ ਪ੍ਰਸ਼ਾਸਨ ਦੀ ਉਸ ਸਮੇਂ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਜਦੋ ਇਕ ਬਜ਼ੁਰਗ ਨੂੰ ਵੀਲ ਚੇਅਰ ਦੀ ਜਗ੍ਹਾ ਉਸ ਦੇ ਪਰਿਵਾਰਕ ਮੈਬਰ ਆਪਣੇ ਘਰ ਦੀ ਇਕ ਆਮ ਚੇਅਰ ਤੇ ਬਿਠਾਂ ਲੈਕੇ ਆਏ ਅਤੇ ਵੋਟ ਪਵਾਈ। ਇਸ ਮੌਕੇ ਵੋਟ ਪਾਉਣ ਆਏ ਬਜ਼ੁਰਗ ਸਵਿਦਰ ਸਿੰਘ ਮਾਹਲ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਵੋਟਾਂ ਤੋਂ ਪਹਿਲਾ ਬਜ਼ੁਰਗ ,ਅੰਗਹੀਣ ਅਤੇ ਹੋਰ ਲਾਚਾਰ ਵੋਟਰਾਂ ਲਈ ਕਾਫੀ ਵੱਡੇ - ਵੱਡੇ ਦਾਅਵੇ ਕੀਤੇ ਗਏ ਸਨ ਪਰ ਵੋਟਾਂ ਵਾਲੇ ਦਿਨ ਪ੍ਰਸ਼ਾਸਨ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।