by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖਰੜ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿਥੇ ਇਕ ਨਾਮੀ ਕਾਰੋਬਾਰੀ ਦੇ ਘਰ ED ਨੇ ਛਾਪੇਮਾਰੀ ਕੀਤੀ । ਦੱਸਿਆ ਜਾ ਰਿਹਾ ED ਵਲੋਂ ਅੱਧੀ ਰਾਤ ਨੂੰ ਵੱਖ -ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਾਰੋਬਾਰੀ ਭੁਪਿੰਦਰ ਸਿੰਘ ਦੇ ਘਰ ED ਨੇ ਛਾਪਾ ਮਾਰਿਆ । ਭੁਪਿੰਦਰ ਸਿੰਘ ਦੇ ਪੁੱਤਰ ਦੇ ਵਿਆਹ ਸਮਾਰੋਹ ਦੌਰਾਨ ED ਨੇ ਇਹ ਕਾਰਵਾਈ ਕੀਤੀ। ਵਿਆਹ ਸਮਾਰੋਹ ਦੌਰਾਨ ਆਏ ਰਿਸ਼ਤੇਦਾਰ ਵੀ ਛਾਪੇਮਾਰੀ ਨੂੰ ਦੇਖ ਕੇ ਹੈਰਾਨ ਰਹਿ ਗਏ। ਇਹ ਕਾਰਵਾਈ ਵੱਡੀ ਗਿਣਤੀ 'ਚ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਕੀਤੀ ਗਈ ।ਜ਼ਿਕਰਯੋਗ ਹੈ ਕਿ ED ਵਲੋਂ ਭ੍ਰਿਸ਼ਟਾਚਾਰ ਮਾਮਲਿਆਂ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ।ED ਨੇ ਜਲੰਧਰ,ਮਹਾਰਾਸ਼ਟਰ, ਬਠਿੰਡਾ ਸਮੇਤ ਹੋਰ ਵੀ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਹੈ।