ਵਾਸ਼ਿੰਗਟਨ, 25 ਮਈ , ਰਣਜੀਤ ਕੌਰ ( NRI MEDIA )
ਗਾਇਕ ਅਤੇ ਗੀਤਕਾਰ ਏਡ ਸ਼ੈਰਨ ਦੀ ਨਵੀਂ ਐਲਬਮ "ਨੰਬਰ 6 ਕਲਾਬੋਰੇਸ਼ਨ ਪ੍ਰੋਜੈਕਟ" 12 ਜੁਲਾਈ ਨੂੰ ਰਿਲੀਜ ਹੋਣ ਲਈ ਤਿਆਰ ਹੈ , ਐਲਬਮ ਦਾ ਪਹਿਲਾ ਗਾਣਾ "ਆਈ ਡੋਂਟ ਕੇਅਰ" ਜੋਂ ਕਿ ਸ਼ਰੀਨ ਅਤੇ ਜਸਟਿਨ ਬੀਬਰ ਨੇ ਗਾਇਆ ਹੈ ਪਹਿਲਾ ਹੀ ਹਿੱਟ ਹੋ ਚੁੱਕਾ ਹੈ , ਹੁਣ ਸ਼ੈਰਨ ਨੇ ਆਪਣਾ ਅਗਲਾ ਗਾਣਾ "ਕਰਾਸ ਮੀ" ਜੋਂ ਕਿ ਚਾਂਸ 'ਦ ਰੈਪਰ ਅਤੇ ਪੀਐਨਬੀ ਰੋਕ ਸਿੰਗਰ ਨਾਲ ਹੈ ਇਸ ਗਾਣੇ ਦੀ ਆਡੀਓ ਸ਼ੈਰਨ ਨੇ ਆਪਣੇ ਯੂ ਟਿਊਬ ਚੈਨਲ ਤੇ ਅਪਲੋਡ ਕੀਤੀ ,ਇਸ ਗਾਣੇ ਨੂੰ ਫਰੈਡ ਨੇ ਪ੍ਰੋਡੇਉਸ ਕੀਤਾ ਹੈ ਅਤੇ ਗਾਣੇ ਦੀ ਕਮਪੋਜ਼ੀਸ਼ਨ ਏਡ ਸ਼ੈਰਨ , ਚਾਂਸਲਰ ਬੈਨੇਟ,ਫਰੈਡ ਗਿਬਸਨ ਅਤੇ ਰੇਕਿਮ ਹਾਸ਼ਿਮ ਐਲਨ ਨੇ ਕੀਤੀ ਹੈ।
28 ਸਾਲਾਂ ਸਿੰਗਰ ਨੇ ਆਪਣੇ ਫੈਨਜ਼ ਦੀ ਉਤਸੁਕਤਾ ਵਧਾਉਣ ਲਈ ਆਪਣੇ ਇੰਸਟਾਗ੍ਰਾਮ ਤੇ ਸਾਰੇ ਗਾਣਿਆ ਦੀ ਟਰੈਕ ਲਿਸਟ ਪਾਈ ਪਰ ਕੋਲੈਬੋਰੇਟਰਾਂ ਦੇ ਨਾਮ ਛੁਪਾ ਦਿੱਤੇ। ਅਤੇ ਨਾਲ ਹੀ ਉਸਨੇ ਲਿਖਿਆ ਕਿ 2011ਵਿਚ ਸਾਈਂਨ ਕੀਤੇ ਜਾਣ ਤੋਂ ਬਾਅਦ ਮੈਂ ਇੱਕ ਈ ਪੀ ਬਣਾਈ ਸੀ ਜਿਸ ਦਾ ਨਾਲ "ਨੰਬਰ 5 ਕੋਲੈਬੋਰੇਸ਼ਨ ਪ੍ਰੋਜੈਕਟ" ਰਖਿਆ ਸੀ ਮੈਂ ਉਦੋ ਤੋ ਹੀ ਇਕ ਹੋਰ ਬਣਾਉਣੀ ਚਾਹੁੰਦਾ ਸੀ ਜੋਂ ਕੇ ਹੁਣ ਮੈਂ ਬਣਾ ਲਈ ਹੈ ਤੇ ਜਿਸਦਾ ਨਾਮ "ਨੰਬਰ 6 ਕਲੇਬੋਰੇਸ਼ਨ ਪ੍ਰੋਜੈਕਟ" ਹੈ ਮੈਂ ਜਿੰਨੇ ਵੀ ਕੋਲੇਬੋਰੇਟਰਾਂ ਨਾਲ ਕੰਮ ਕੀਤਾ ਹੈ ਮੈਂ ਸਾਰਿਆ ਦਾ ਬਹੁਤ ਵਡਾ ਪ੍ਰਸ਼ੰਸਕ ਹਾਂ ਅਤੇ ਇਸਨੂੰ ਬਣਾਉਣ ਵਿੱਚ ਬਹੁਤ ਮਜ਼ਾ ਆਇਆ।
"ਆਈ ਡੋਂਟ ਕੇਅਰ" ਗਾਣਾ ਯੂ ਐੱਸ, ਆਸਟ੍ਰੇਲੀਆ, ਆਇਰ ਲੈਂਡ,ਇਟਲੀ,ਨੀਦਰਲੈਂਡ,ਸਵਿਟਜ਼ਰਲੈਂਡ,ਫਿਨਲੈਂਡ,ਸਵੀਡਨ ਅਤੇ ਯੂ ਕੇ ਵਿਚ ਟੋਪ ਤੇ ਚਲ ਰਿਹਾ ਹੈ , ਸ਼ਰੀਂਨ ਦੀ ਪਿਛਲੀ ਐਲਬਮ ਮਾਰਚ 2017 ਵਿਚ ਆਈ ਸੀ ,ਇਸ ਤੋ ਇਲਾਵਾ ਸ਼ੈਰਨ ਡੈਨੀ ਬੋਏਲ ਦੀ ਆਉਣ ਵਾਲੀ ਫਿਲਮ "ਯੈਸਟਰਡੇ" ਵਿਚ ਖੁਦ ਦਾ ਕਿਰਦਾਰ ਨਿਭਾਉਣਗੇ।