by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ED ਵਲੋਂ ਦਿੱਲੀ ਆਬਕਾਰੀ ਨੀਤੀ ਨੂੰ ਲੈ ਕੇ 5 ਸੂਬਿਆਂ 'ਚ ਛਾਪੇਮਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਬਕਾਰੀ ਘਪਲੇ ਮਾਮਲੇ ਨੂੰ ਲੈ ਕੇ ED ਵਲੋਂ ਸਿਸੋਦੀਆ ਦੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੀ । ਇਸ ਨੀਤੀ ਨੂੰ ਹਾਲਾਂਕਿ ਵਾਪਸ ਲੈ ਲਿਆ ਗਿਆ ਸੀ । ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਹਰਿਆਣਾ ਕਰਨਾਟਕ ਦੀਆਂ ਕੁਲ 40 ਥਾਵਾਂ ਤੇ ਤਲਾਸ਼ੀ ਲਈ ਗਈ ਹੈ ।
ਇਸ ਦੌਰਾਨ ਜਿਨ੍ਹਾਂ ਦਾ ਨਾਮ ਆ ਰਿਹਾ ਸੀ ਉਨ੍ਹਾਂ ਖਿਲਾਫ ਛਾਪੇਮਾਰੀ ਕੀਤੀ ਗਈ ਹੈ। ਦੱਸ ਦਈਏ ਕਿ ਮਨੀਸ਼ ਸਿਸੋਦੀਆ ਕੋਲੋਂ ਹੋਰ ਵੀ ਬਹੁਤ ਵਿਭਾਗ ਹਨ । ED ਵਲੋਂ ਦਿੱਲੀ ਆਬਕਾਰੀ ਨੀਤੀ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਜਾਂਚ ਕਰ ਰਹੀ ਹੈ ।ਜਿਕਰਯੋਗ ਹੈ ਕਿ ਨਵੀ ਆਬਕਾਰੀ ਨੀਤੀ ਦੇ ਮੁਤਾਬਤ ਹੋਟਲ 'ਚ ਬਾਰ, ਕਲੱਬ 3 ਵਜੇ ਤੱਕ ਖੁਲ੍ਹੇ ਰਹਿਣਗੇ ।ED ਤੋਂ ਪਹਿਲਾਂ ਇਸ ਮਾਮਲੇ ਦੀ CBI ਵਲੋਂ ਜਾਂਚ ਕੀਤੀ ਜਾ ਰਹੀ ਸੀ।