by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ED ਵਲੋਂ ਦਿੱਲੀ ਦੀ ਆਬਕਾਰੀ ਨੀਤੀ ਘੁਟਾਲੇ ਨੂੰ ਲੈ ਕੇ ਦੇਸ਼ ਭਰ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਤੱਕ ED ਦੇ ਦੇਸ਼ ਭਰ ਦੀ 40 ਥਾਵਾਂ 'ਤੇ ਛਾਪਾ ਮਾਰੀ ਕਰ ਲਈ ਹੈ। ਆਂਧਰਾ ਪ੍ਰਦੇਸ਼, ਤਾਮਿਲਨਾਡੂ ਸਮੇਤ ਹੋਰ ਵੀ ਕਈ ਥਾਵਾਂ 'ਤੇ ਸ਼ਰਾਬ ਕਾਰੋਬਾਰੀਆਂ ਤੇ ਸਪਲਾਈ ਚੇਨ ਨੈਟਵਰਕ ਨਾਲ ਜੁੜੇ ਸਥਾਨਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ। ਦੱਸ ਦਈਏ ਕਿ ED ਵਲੋਂ ਛਾਪੇਮਾਰੀ ਦਾ ਇਹ ਦੂਜਾ ਦੌਰ ਹੈ । ਆਬਕਾਰੀ ਨੀਤੀ ਵਿੱਚ ਮਨੀ ਲਾਂਡਰਿੰਗ ਦਾ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਮਾਮਲਾ CBI ਦੀ ਇਕ FIR ਤੋਂ ਬਾਅਦ ਸਾਹਮਣੇ ਆਇਆ ਸੀ। ਜਿਸ ਵਿੱਚ ਮਨੀਸ਼ ਸਿਸੋਦੀਆ ਤੇ ਹੋਰ ਵੀ ਮੰਤਰੀਆਂ ਦਾ ਨਾਮ ਨਾਮਜ਼ਦ ਕੀਤਾ ਗਿਆ ਸੀ । ਇਸ ਤੋਂ ਬਾਅਦ ਹੁਣ ਆਬਕਾਰੀ ਨੀਤੀ ਨੂੰ ਵਾਪਸ ਲੈ ਲਿਆ ਗਿਆ ਹੈ । ਮਨੀਸ਼ ਸਿਸੋਦੀਆ ਕੋਲੋਂ ਦਿੱਲੀ ਸਰਕਰ ਵਿੱਚ ਆਬਕਾਰੀ ਤੇ ਸਿੱਖਿਆ ਸਮੇਤ ਕਈ ਵਿਭਾਗ ਹਨ ।