ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੁਨੀਆਂ 'ਚ ਬਹੁਤ ਸਾਰੇ ਲੋਕ ਹਨ ਜੋ ਬਰਫ਼ ਖਾਣਾ ਪਸੰਦ ਕਰਦੇ ਹਨ। ਬਚਪਨ 'ਚ ਤੁਸੀਂ ਵੀ ਫਰੀਜ਼ਰ 'ਚੋਂ ਬਰਫ਼ ਕੱਢ ਕੇ ਜ਼ਰੂਰ ਖਾਧੀ ਹੋਵੇਗੀ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਕਿੰਨਾ ਖਤਰਨਾਕ ਹੈ। ਬਰਫ਼ ਖਾਣ ਤੋਂ ਬਾਅਦ ਦੰਦਾਂ 'ਤੇ ਕੀ ਅਸਰ ਪੈਂਦਾ ਹੈ। ਜੇਕਰ ਤੁਸੀਂ ਬਰਫ਼ ਖਾਂਦੇ ਹੋ, ਤਾਂ ਇਸਦਾ ਨਤੀਜਾ ਤੁਹਾਡੇ ਦੰਦਾਂ ਲਈ ਚੰਗਾ ਨਹੀਂ ਹੁੰਦਾ। ਇਕ ਵਿਦੇਸ਼ੀ ਡੈਂਟਿਸਟ ਐਵਲਿਨ ਨੇ ਦੱਸਿਆ ਕਿ ਜੇਕਰ ਤੁਸੀਂ ਬਰਫ ਖਾਂਦੇ ਹੋ ਤਾਂ ਤੁਹਾਡੇ ਦੰਦਾਂ ਦੇ ਫਟਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਬਰਫ਼ ਖਾਣ ਨਾਲ ਦੰਦਾਂ ਵਿੱਚ ਤਰੇੜਾਂ ਆ ਜਾਂਦੀਆਂ ਹਨ ਅਤੇ ਮੂੰਹ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਬਹੁਤ ਜ਼ਿਆਦਾ ਬਰਫ਼ ਖਾਣ ਨਾਲ ਤੁਹਾਡੇ ਦੰਦ ਸੜ ਸਕਦੇ ਹਨ। ਇਸ ਤੋਂ ਇਲਾਵਾ ਬਰਫ਼ ਖਾਣ ਨਾਲ ਅਨੀਮੀਆ ਦੀ ਸਮੱਸਿਆ ਵੀ ਹੋ ਜਾਂਦੀ ਹੈ ਅਤੇ ਕਈ ਖੁਰਾਕ ਸੰਬੰਧੀ ਸਮੱਸਿਆਵਾਂ ਵੀ ਹੁੰਦੀਆਂ ਹਨ। ਇਨ੍ਹਾਂ ਸਭ ਸਮੱਸਿਆਵਾਂ ਤੋਂ ਬਚਣ ਲਈ ਤੁਹਾਨੂੰ ਆਪਣੇ ਦੰਦਾਂ ਦਾ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ।