by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ 'ਤੇ ਮੁੜ ਭੂਚਾਲ ਦਾ ਖ਼ਤਰਾ ਮੰਡਰਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਗੁਆਂਢੀ ਦੇਸ਼ ਨੇਪਾਲ 'ਚ 10 ਕਿਲੋਮੀਟਰ ਹੇਠਾਂ ਹਿਲਜੁਲ ਕਾਰਨ ਕਈ ਹਿੱਸਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ 5.7 ਮਾਪੀ ਗਈ ਹੈ। ਬੀਤੀ ਦਿਨੀਂ ਆਏ ਭੂਚਾਲ ਤੋਂ ਬਾਅਦ ਉਤਰਾਖੰਡ ਦੇ ਹੋਰ ਵੀ ਥਾਵਾਂ 'ਤੇ ਲੋਕਾਂ ਦੇ 2 ਹੋਰ ਝਟਕੇ ਮਹਿਸੂਸ ਕੀਤੇ। ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੱਸ ਦਈਏ ਕਿ ਭੂਚਾਲ ਦੇ ਛੋਟੇ ਝਟਕੇ ਵੱਡੇ ਭੂਚਾਲ ਦਾ ਸੰਕੇਤ ਦਿੰਦੇ ਹਨ।