by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਭਾਰਤ 'ਚ ਇੱਕ ਵਾਰ ਫਿਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸਿਆ ਜਾ ਰਿਹਾ ਇਨ੍ਹਾਂ ਝਟਕਿਆਂ ਤੋਂ ਬਾਅਦ ਲੋਕਾਂ 'ਚ ਹਫੜਾ- ਦਫੜੀ ਮਚੀ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ । ਇਸ ਵਾਰ ਇਨ੍ਹਾਂ ਝਟਕਿਆਂ ਦਾ ਕੇਂਦਰ ਮਾਂ ਵੈਸ਼ਨੋ ਦੇਵੀ ਮੰਦਰ ਕੋਲ ਕੱਟੜਾ ਰਿਹਾ । ਨੈਸ਼ਨਲ ਸੈਂਟਰ ਆਫ ਸਿਸਮੋਲਾਜੀ ਇੰਡੀਆ ਅਨੁਸਾਰ ਭੁਚਾਲ ਸਵੇਰੇ 3 ਵਜੇ ਦੇ ਕਰੀਬ ਆਇਆ। ਜਿਸ ਦੀ ਤੀਬਰਤਾ 4.1 ਤੱਕ ਦਰਜ਼ ਕੀਤੀ ਗਈ ਸੀ, ਉੱਥੇ ਹੀ ਭੁਚਾਲ ਦੇ ਝਟਕੇ ਪੰਜਾਬ, ਹਿਮਾਚਲ, ਚੰਡੀਗੜ੍ਹ ਸਮੇਤ ਹੋਰ ਵੀ ਥਾਵਾਂ 'ਤੇ ਮਹਿਸੂਸ ਕੀਤੇ ਗਏ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਡੋਡਾ ਵਿੱਚ 5.4 ਤੀਬਰਤਾ ਨਾਲ ਭੁਚਾਲ ਆਇਆ ਸੀ । ਦਿੱਲੀ ਨਸੀਰ ਤੋਂ ਇਲਾਵਾ ਪੰਜਾਬ, ਹਰਿਆਣਾ 'ਚ ਵੀ ਭੁਚਾਲ ਦੇ ਝਟਕੇ ਮਹਿਸੂਸ ਹੋਏ ਹਨ ।