ਜਾਪਾਨ ‘ਚ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ !

by vikramsehajpal

ਵੈੱਬ ਡੈਸਕ (ਸਾਹਿਬ) - ਜਾਪਾਨ ਦੇ ਦੱਖਣੀ ਤੱਟ ’ਤੇ ਵੀਰਵਾਰ ਨੂੰ ਇਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ।

ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 7.1 ਦਰਜ ਕੀਤੀ ਗਈ ਅਤੇ ਇਸ ਦਾ ਕੇਂਦਰ ਜਾਪਾਨ ਦੇ ਦੱਖਣੀ ਮੁੱਖ ਟਾਪੂ ਕਿਯੂਸ਼ੂ ਦੇ ਪੂਰਬੀ ਤੱਟ ਤੋਂ ਲਗਪਗ 30 ਕਿਲੋਮੀਟਰ (18.6 ਮੀਲ) ਦੀ ਡੂੰਘਾਈ ’ਤੇ ਕੇਂਦਰਿਤ ਸੀ।

ਇਸੇ ਦੌਰਾਨ ਜਾਪਾਨ ਦੇ ਪਬਲਿਕ ਟੈਲੀਵਿਜ਼ਨ ਨੇ ਕਿਹਾ ਕਿ ਭੂਚਾਲ ਦੇ ਕੇਂਦਰ ਨੇੜੇ ਮੀਆਜ਼ਾਕੀ ਹਵਾਈ ਅੱਡੇ ’ਤੇ ਖਿੜਕੀਆਂ ਟੁੱਟਣ ਦੀਆਂ ਖਬਰਾਂ ਹਨ।