ਪਹਿਲਾਂ ਕਰ’ਤੇ ਵੱਡੇ-ਵੱਡੇ ਵਾਅਦੇ, ਹੁਣ ਕੇਂਦਰ ਤੋਂ ਕਰਜ਼ਾ ਮੰਗ ਰਹੇ ਨੇ CM ਭਗਵੰਤ ਮਾਨ

by jaskamal

ਨਿਊਜ਼ ਡੈਸਕ : ਪੰਜਾਬ 'ਚ ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਹਾਲੇ ਸਰਕਾਰ ਬਣੀ ਨੂੰ 10 ਦਿਨ ਹੋਏ ਸਨ ਕਿ ਸੀਐੱਮ ਨੇ ਮੋਦੀ ਤੋਂ 50 ਹਜ਼ਾਰ ਕਰੋੜ ਰੁਪਏ ਪੰਜਾਬ ਦੀ ਮਦਦ ਲਈ ਮੰਗੇ ਹਨ। ਉਨ੍ਹਾਂ ਨੇ ਕਿਹਾ ਕਿ ਹੈ ਪੰਜਾਬ ਸਿਰ ਬਹੁਤ ਕਰਜ਼ਾ ਹੈ ਜਿਸ ਕਾਰਨ ਅਰਥ ਵਿਵਸਥਾ ਵਿਗੜੀ ਹੋਈ ਹੈ, ਜਿਸ ਉਪਰੰਤ ਸੀਐੱਮ ਪੰਜਾਬ ਨੇ ਕੇਂਦਰ ਤੋਂ ਹਰ ਸਾਲ ਕਰਜ਼ਾ ਮੰਗਿਆ ਹੈ ਉਥੇ ਹੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਰਕਾਰ ਬਣੀ ਨੂੰ ਹਾਲੇ 10 ਦਿਨ ਹੋਏ ਹਨ ਤੇ ਵਾਅਦੇ ਖੋਖਲੇ ਸਾਬਿਤ ਹੋਣ ਲੱਗੇ ਹਨ। ਅੱਗੇ-ਅੱਗੇ ਦੇਖਣਾ ਕੀ ਹੁੰਦੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਲੋਕਾਂ ਨੂੰ ਗੁਮਰਾਹ ਕਰ ਕੇ ਵੋਟਾਂ ਲੈਣੀਆਂ ਸੀ ਜੋ ਆਮ ਆਦਮੀ ਪਾਰਟੀ ਨੇ ਲੈ ਲਈਆਂ ਹਨ।