by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਤੇ ਯੂਕੇਨ 'ਚ ਲਗਾਤਾਰ ਜੰਗ ਚੱਲ ਰਹੀ ਹੈ, ਦੋਵੇ ਦੇਸ਼ ਹੀ ਸ਼ਾਤੀ ਦੇ ਰਾਹ 'ਤੇ ਚੱਲਣ ਲਈ ਤਿਆਰ ਨਹੀਂ ਹਨ। ਇਸ ਜੰਗ ਦੌਰਾਨ ਵੱਡੀ ਗਿਣਤੀ ਕਈ ਲੋਕ ਮਾਰ ਜਾ ਚੁੱਕੇ ਹਨ। ਹਾਲੇ ਹੀ 'ਚ ਹੀ ਸਾਹਮਣੇ ਆਇਆ ਹੈ ਕਿ ਫੋਜੀ ਦੇ ਸੀਨੇ 'ਚ ਇਕ ਜ਼ਿੰਦਾ ਬੰਬ ਦਾਖਲ ਹੋ ਗਿਆ। ਜਿਸ ਨੂੰ ਡਾਕਟਰਾਂ ਨੇ ਮੁਸ਼ਕਲ ਨਾਲ ਬਾਹਰ ਕੱਢਿਆ ਹੈ। ਜਾਣਕਾਰੀ ਅਨੁਸਾਰ ਨਿਕੋਲੇ ਪਾਸੇਕੇ ਰੂਸੀ ਫੋਜ 'ਚ ਇਕ ਜੂਨੀਅਰ ਸਾਰਜੈਂਟ ਹੈ, ਜੋ ਯੂਕੇਨ 'ਚ ਤਾਇਨਾਤ ਹੈ । ਦੱਸਿਆ ਜਾ ਰਿਹਾ ਉਹ ਜੰਗ ਦੌਰਾਨ ਬੁਰੀ ਤਰਾਂ ਜਖ਼ਮੀ ਹੋ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਸਰੀਰ ਦੇ ਅੰਦਰ ਬੰਬ ਕਿਸੇ ਵੀ ਸਮੇ ਫਟ ਸਕਦਾ ਸੀ । ਇਸ ਦੇ ਬਾਵਜੂਦ ਵੀ ਡਾਕਟਰਾਂ ਨੇ ਬੰਬ ਪਰੂਫ ਜੈਕਟ ਪਾ ਕੇ ਇਹ ਆਪ੍ਰੇਸ਼ਨ ਕੀਤਾ। ਡਾਕਟਰਾਂ ਨੇ ਕਿਹਾ ਕਿ ਆਪ੍ਰੇਸ਼ਨ ਉਸੇ ਕਮਰੇ 'ਚ ਕੀਤਾ ਜਾਣਾ ਸੀ,ਜਿਥੇ ਫੋਜੀ ਨੂੰ ਲਿਆ ਕੇ ਰੱਖਿਆ ਗਿਆ ਸੀ ਕਿਉਕਿ ਉਸ ਨੂੰ ਉਥੇ ਹਿਲਾਉਣਾ ਖ਼ਤਰਨਾਕ ਸਾਬਤ ਹੋ ਸਕਦਾ ਸੀ ।