ਤਲਾਸ਼ੀ ਅਭਿਆਨ ਦੌਰਾਨ ਕੰਡਿਆਲੀ ਭਾਰਤ-ਪਾਕਿ ਸਰਹੱਦ ਕੋਲੋਂ ਜਮੀਨ ਵਿਚ ਦੱਬੇ 190 ਕਾਰਤੂਸ ਬਰਾਮਦ

by

ਖੇਮਕਰਨ : ਭਾਰਤ-ਪਾਕਿ ਸਰਹੱਦ ਦੇ ਸੈਕਟਰ ਖੇਮਕਰਨ ਵਿਖੇ ਤਾਇਨਾਤ ਬੀਐੱਸਐੱਫਦੀ 14 ਬਟਾਲੀਅਨ ਦੇ ਜਵਾਨਾਂ ਨੇ ਤਲਾਸ਼ੀ ਅਭਿਆਨ ਦੌਰਾਨ ਕੰਡਿਆਲੀ ਤਾਰ ਦੇ ਪਾਰ ਸਰਹੱਦ ਕੋਲੋਂ ਜਮੀਨ ਵਿਚ ਦੱਬੇ 190 ਕਾਰਤੂਸ ਬਰਾਮਦ ਕੀਤੇ ਹਨ। ਇਹ ਕਾਰਤੂਸ ਕਾਫੀ ਪੁਰਾਣੇ ਦੱਸੇ ਜਾ ਰਹੇ ਹਨ। ਜੋ ਪਲਾਸਟਿਕ ਦੇ ਲਿਫਾਫੇ ਵਿਚ ਲਪੇਟ ਕੇ ਦੱਬੇ ਗਏ ਸਨ। ਫਿਲਹਾਲ ਬੀਐੱਸਐੱਫ ਮਾਮਲੇ ਦੀ ਜਾਂਚ ਕਰ ਰਹੀ ਹੈ।

14 ਬਟਾਲੀਅਨ ਦੇ ਕੰਪਨੀ ਕਮਾਂਡਰ ਲਲਿਤ ਹੁਰਮੜੇ ਨੇ ਦੱਸਿਆ ਕਿ ਸਰਹੱਦ ਦੇ ਨਾਲ ਲੱਗਦੇ ਖੇਤਰ 'ਚੋਂ ਲੰਘਦੇ ਨਾਲੇ, ਸੀਏ, ਖਾਲਾਂ ਆਦਿ ਦੀ ਵਿਸ਼ੇਸ਼ ਜਾਂਚ ਚੱਲ ਰਹੀ ਹੈ। ਕੰਡਿਆਲੀ ਤਾਰ ਦੇ ਪਾਰ ਕਾਲੀਆ ਪੋਸਟ ਕੋਲ ਬੁਰਜੀ ਨੰਬਰ 147/1 ਦੇ ਨਜਦੀਕ ਕਿਸਾਨ ਦੇ ਟਿਊਬਵੈਲ ਕੋਲੋਂ ਪਲਾਸਟਿਕ ਦੇ ਲਿਫਾਫੇ ਵਿਚ ਲਪੇਟੇ ਹੋਏ 190 ਕਾਰਤੂਸ .9 ਐਮਐਮ ਦੇ ਮਿਲੇ ਹਨ। ਜੋਰਡਨ ਮੁਲਕ ਦੇ ਬਣੇ ਹੋਏ ਇਹ ਕਾਰਤੂਸ ਵੇਖਣ ਵਿਚ ਕਾਫੀ ਪੁਰਾਣੇ ਹਨ ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।