ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਿਸਾਨ ਅੰਦੋਲਨ ਵਿਖੇ ਨਿਹੰਗ ਸਿੰਘ ਨੇ ਤੇਜਧਾਰ ਹਥਿਆਰ ਨਾਲ ਇਕ ਨੌਜਵਾਨ ਤੇ ਹਮਲਾ ਕੀਤਾ ਹੈ। ਜਾਣਕਾਰੀ ਅਨੁਸਾਰ ਅਦਾਲਤ ਨੇ ਨਿਹੰਗ ਡਿੰਗਹ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਸ ਦੂ 10 ਸਾਲ ਦੀ ਕੈਦ ਦੀ ਸਜ਼ਾ ਤੇ 15 ਹਜਾਰ ਰੁਪਏ ਜ਼ੁਰਮਾਨਾ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਸਤੇ ਨੂੰ ਲੈ ਕੇ ਹੀ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਨਿਹੰਗ ਸਿੰਘ ਨੇ ਆਪਣੀ ਤਲਵਾਰ ਨਾਲ ਉਸ ਨੇ ਹਮਲਾ ਕਰ ਦਿੱਤਾ।
ਸ਼ੇਖਰ ਨੇ ਦੱਸਿਆ ਕਿ ਉਗ TDI ਮਾਲ 'ਚ ਮਹਦੂਰੀ ਕਰਦਾ ਹੈ। ਉਹ ਖਾਣ ਤੋਂ ਬਾਅਦ ਆਪਣੇ ਦੋਸਤ ਸਨੀ ਨਾਲ ਮਾਲ ਲੈਣ ਲਈ ਘਰੋਂ ਨਿਕਲਿਆ। ਉਸ ਦਾ ਦੋਸਤ ਸੰਨੀ ਬਾਈਕ ਚਲਾ ਰਿਹਾ ਸੀ। ਉਹ ਜਦੋ ਧਰਨੇ ਵਲੋਂ ਨਿਕਲ ਰਿਹਾ ਸੀ ਤਾ ਉਸ ਸਮੇਂ ਕੁਝ ਨਿਹੰਗ ਸਿੰਘਾਂ ਦੀ ਪੁਲਿਸ ਨਾਲ ਬਹਿਸ ਹੋ ਰਹੀ ਸੀ। ਜਦੋ ਸੰਨੀ ਬਾਈਕ ਨੂੰ ਕਢਣ ਦੀ ਕੋਸ਼ਿਸ਼ ਕਰਨ ਲਗਾ ਤੇ ਇਕ ਨਿਹੰਗ ਸਿੰਘ ਨਾਲ ਉਸ ਦਾ ਝਗੜਾ ਹੋ ਗਿਆ।
ਇਸ ਦੌਰਾਨ ਹੀ ਉਸ ਨਿਹੰਗ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਉਥੋਂ ਚੱਲ ਗਿਆ ਤਾਂ ਉਸ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਜਦੋ ਉਹ ਚਲਾ ਤਾ ਉਸ ਨੇ ਸੰਨੀ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਉਹ ਜਖ਼ਮੀ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਮਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਜੋ ਕਿ ਦਿੱਲੀ ਦੇ ਗੋਵਿਦਪੁਰੀ ਦਾ ਰਹਿਣ ਵਾਲਾ ਹੈ।