‘ਭਾਰਤ ਜੋੜੋ ਯਾਤਰਾ’ ਦੌਰਾਨ ਨੌਜਵਾਨ ਨੇ ਰਾਹੁਲ ਗਾਂਧੀ ਨੂੰ ਜੱਫੀ ਪਾਉਣ ਦੀ ਕੀਤੀ ਕੋਸ਼ਿਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਜੋੜੋ ਯਾਤਰਾ ਹੁਸ਼ਿਆਰਪੁਰ ਤੱਕ ਪਹੁੰਚ ਗਈ ਹੈ, ਇਸ ਦੌਰਾਨ ਇੱਕ ਨੌਜਵਾਨ ਵਲੋਂ ਰਾਹੁਲ ਗਾਂਧੀ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਨੌਜਵਾਨ ਰਾਹੁਲ ਗਾਂਧੀ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਰਾਹੁਲ ਗਾਂਧੀ ਕੋਲ ਖੜੇ ਕਾਂਗਰਸੀ ਆਗੂ ਉਸ ਨੂੰ ਧੱਕੇ ਦੇ ਕੇ ਹਟਾ ਰਹੇ ਹਨ। ਇਸ ਦੌਰਾਨ ਰਾਹੁਲ ਗਾਂਧੀ ਨਾਲ ਰਾਜਾ ਵੜਿੰਗ, ਹਰੀਸ਼ ਚੋਧਰੀ ਸਮੇਤ ਹੋਰ ਵੀ ਕਾਂਗਰਸੀ ਵਿਧਾਇਕ ਮੌਜੂਦ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਪੈਦਲ ਸਫ਼ਰ ਕਰ ਰਹੇ ਹਨ, ਇਸ ਦੌਰਾਨ ਔਰਤਾਂ ਦੇ ਇੱਕ ਸਮੂਹ ਨੂੰ ਮਿਲੇ ਤੇ ਉਨ੍ਹਾਂ ਨਾਲ ਇੱਕ ਫੋਟੋ ਕਲਿੱਕ ਕਰਵਾਈ ।