ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ BMC ਚੋਂਕ ਨੇੜੇ ਬੀਅਰ ਬਾਰ ਵਿੱਚ B-day ਪਾਰਟੀ ਦੌਰਾਨ ਦੋ ਧਿਰਾਂ ਦੀ ਆਪਸ 'ਚ ਲੜਾਈ ਹੋ ਗਈ । ਜਿਸ ਦੌਰਾਨ ਕਈ ਨੌਜਵਾਨ ਜਖਮੀ ਵੀ ਹੋਏ ਹਨ। ਦੱਸ ਦਈਏ ਕਿ ਬਾਰ ਦੇ ਅੰਦਰ ਕੁੱਟਮਾਰ ਤੋਂ ਬਾਅਦ ਦੋਵੇ ਧਿਰਾਂ ਬਾਹਰ ਪਾਰਕਿੰਗ ਵਿੱਚ ਆ ਗਿਆ, ਜਿਸ ਤੋ ਬਾਅਦ ਉਥੇ ਵੀ ਦੋਵਾਂ ਧਿਰਾਂ ਵਿੱਚ ਖੂਨੀ ਝੜਪ ਹੋਈ ਹੈ। ਮੌਕੇ 'ਤੇ ਇਸ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਅਰ ਬਾਰ ਵਿੱਚ ਦੋਸਤਾਂ ਦਾ ਇਕ ਗਰੁੱਪ B-day ਪਾਰਟੀ ਲਈ ਆਈ ਹੋਇਆ ਸੀ। ਉਸ ਦੌਰਾਨ ਹੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਵਿਵਾਦ ਹੋ ਗਿਆ,ਜਿਸ ਤੋਂ ਬਾਅਦ ਨੌਜਵਾਨਾਂ ਨੇ ਬਾਰ ਵਿੱਚ ਕੁੱਟਮਾਰ ਤੇ ਭੰਨ ਤੋੜ ਸ਼ੁਰੂ ਕਰ ਦਿੱਤੀ, ਕੁਝ ਨੌਜਵਾਨਾਂ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ।
ਇਸ ਵਾਰਦਾਤ ਵਿੱਚ ਕਈ ਨੌਜਵਾਨ ਜਖਮੀ ਹੋਏ ਹਨ। ਪੁਲਿਸ ਵਲੋਂ CCTV ਫੁਟੇਜ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। 2 ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜਖਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।