ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿਥੇ ਇਕ ਮਾਂ ਨੇ ਆਪਣੇ ਹੀ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਦੱਸਿਆ ਜ ਰਿਹਾ ਹੈ ਕਿ ਮਾਂ ਨੇ ਜ਼ਹਿਰ ਬੱਚਿਆਂ ਨੂੰ ਖਾਣੇ ਵਿੱਚ ਪਾ ਕੇ ਦਿੱਤਾ ਸੀ। ਇਸ ਦੌਰਾਨ ਮਾਂ ਨੇ ਖੁਦ ਵੀ ਜਹਿਰੀਲਾ ਖਾਣਾ ਖਾਧਾ ਸੀ। ਇਸ ਘਟਨਾ ਸਮੇ ਘਰ ਵਿੱਚ ਕੋਈ ਹੋਰ ਮੌਜੂਦ ਨਹੀਂ ਸੀ। ਦੱਸ ਦਈਏ ਕਿ 13 ਸਾਲ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ। ਬਾਕੀ ਮਾਂ ਤੇ ਬੇਟੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਗੁਰਦਾਸਪੁਰ ਦੇ ਪਿੰਡ ਤਰਪਾਲਾ ਤੋਂ ਦੱਸੀ ਜਾ ਰਹੀ ਹੈ।
ਜ਼ਹਿਰ ਦੇਣ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਘਰੇਲੂ ਕਲੇਸ਼ ਦੇ ਚਲਦੇ ਇਕ ਔਰਤ ਕੁਲਵਿੰਦਰਜੀਤ ਕੌਰ ਨੇ ਆਪਣੇ 2 ਬੱਚਿਆਂ ਨੂੰ ਜਹਿਰੀਲੀ ਚੀਜ਼ ਖੁਆ ਦਿੱਤੀ ਹੈ। ਜਿਨ੍ਹਾਂ ਦੀ ਪਛਾਣ 13 ਸਾਲ ਲੜਕੀ ਸੁਮਰਿਨਪ੍ਰੀਤ ਕੌਰ ਤੇ 10 ਸਾਲ ਪੁੱਤ ਵੀ ਸ਼ਾਮਿਲ ਹੈ। ਇਸ ਘਟਨਾ ਵਿੱਚ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਮਾਂ ਤੇ ਬੇਟੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਵਲੋਂ ਮਾਮਲੇ ਦੇ ਜਾਂਚ ਕੀਤੀ ਜਾ ਰਹੀ ਹੈ।