ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਪਰਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਘਰੇਲੂ ਕਲੇਸ਼ ਦੇ ਚਲਦੇ ਇੱਕ ਵਿਆਹੁਤਾ ਵਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਇਸ ਮਾਮਲੇ 'ਚ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਰਬਖਸ਼ ਕੌਰ ਨੇ ਬਿਆਨ 'ਚ ਕਿਹਾ ਕਿ ਮੇਰੀ ਧੀ ਕਮਲਜੀਤ ਕੌਰ ਦਾ ਵਿਆਹ ਸੁਖਵੰਤ ਸਿੰਘ ਜ਼ਿਲ੍ਹਾ ਜਲੰਧਰ ਨਾਲ ਹੋਇਆ ਸੀ । ਵਿਆਹ ਤੋਂ 2 ਮਹੀਨੇ ਬਾਅਦ ਮੇਰਾ ਜਵਾਈ ਵਿਦੇਸ਼ ਚਲਾ ਗਿਆ।
ਇਸ ਤੋਂ ਬਾਅਦ ਮੇਰੀ ਕੁੜੀ ਨੂੰ ਉਸ ਦਾ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ। 2 ਸਾਲ ਬਾਅਦ ਫਿਰ ਮੇਰਾ ਜਵਾਈ ਭਾਰਤ ਵਾਪਸ ਆਇਆ । ਜਿਸ ਤੋਂ ਬਾਅਦ ਮੇਰੀ ਧੀ ਦੇ ਘਰ ਇੱਕ ਕੁੜੀ ਨੇ ਜਨਮ ਲਿਆ। ਇਸ ਸਮੇ ਦੌਰਾਨ ਸਭ ਠੀਕ ਚੱਲ ਰਿਹਾ ਸੀ । ਜੂਨ 2022 ਨੂੰ ਮੇਰਾ ਜਵਾਈ ਫਿਰ ਵਿਦੇਸ਼ ਚਲਾ ਗਿਆ ਤੇ ਮੇਰੀ ਕੁੜੀ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਫਿਰ ਤੰਗ ਕਰਨਾ ਸ਼ੁਰੂ ਕਰ ਦਿੱਤਾ । ਅੱਜ ਘਰੇਲੂ ਕਲੇਸ਼ ਦੇ ਚਲਦੇ ਮੇਰੀ ਧੀ ਨੇ ਖ਼ੁਦਕੁਸ਼ੀ ਕਰ ਲਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।