by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਇਕ ਮਾਮਲਾ ਸਾਹਮਣੇ ਆਈ ਹੈ ਜਿਥੇ ਇਕ ਔਰਤ ਨੇ ਆਪਣੇ 4 ਬੱਚਿਆਂ ਨਾਲ ਖੂਹ ਵਿੱਚ ਛਾਲ ਮਾਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਗਿਗਲਪੁਰਾ ਵਿੱਚ ਇਕ ਪਰਿਵਾਰਿਕ ਕਲੇਸ਼ ਦੇ ਕਾਰਨ ਬੱਚਿਆਂ ਨਾਲ ਇਕ ਔਰਤ ਨੇ ਆਪਣੇ 4 ਬੱਚਿਆਂ ਨਾਲ ਖੂਹ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਔਰਤ ਨੂੰ ਖੂਹ ਵਿੱਚੋ ਬਾਹਰ ਕੱਢ ਲਿਆ ਹੈ ਪਰ ਉਸ ਦੇ 4 ਬੱਚਿਆਂ ਦੀ ਮੌਤ ਹੋ ਗਈ ਹੈ ਬਚਿਆ ਦੀ ਪਛਾਣ ਕੋਮਲ, ਰਿੰਕੂ, ਰਾਜਵੀਰ ਤੇ ਦੇਵਰਾਜ ਦੇ ਰੂਪ ਵਿੱਚ ਹੋਈ ਹੈ। ਇਨ੍ਹਾਂ ਦੀਆਂ ਲਾਸ਼ਾ ਕੱਢ ਕੇ ਪੁਲਿਸ ਨੇ ਹਸਪਤਾਲ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਬੋਦੂਰਾਮ ਖੇਤੀਵਾਦੀ ਕਰਦਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।