by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਸ਼ਾਸਤਰੀ ਮਾਰਕੀਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਦੁਕਾਨ ਦੇ ਰਾਜੀਨਾਮੇ ਨੂੰ ਲੈ ਕੇ ਵਿਵਾਦ ਹੋਣ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ DCP ਨਰੇਸ਼ ਡੋਗਰਾ ਤੇ ਕਤਲ ਦੀ ਕੋਸ਼ਿਸ਼ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਇਕ ਦੁਕਾਨ ਦਾਰ ਦੇ ਹੱਕ 'ਚ DCP ਇਕ ਦੂਜੇ ਪਾਸਿਓ ਜਲੰਧਰ ਸੈਟਰਲ ਦੇ ਵਿਧਾਇਕ ਰਮਨ ਅਰੋੜਾ ਪਹੁੰਚੇ ਸੀ। ਇਸ ਦੌਰਾਨ ਹੀ ਦੋਵੇ ਧਿਰਾਂ ਵਿਚਾਲੇ ਹੱਥੋਂਪਾਈ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੂੰ DCP ਨਰੇਸ਼ ਡੋਗਰਾ ਦੇ ਖਿਲਾਫ ਮਾਮਲਾ ਦਰਜ ਕਰਨਾ ਪਿਆ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਜਲੰਧਰ 'ਚ ਸਿਆਸੀ ਦਬਾਅ ਨੂੰ ਲੈ ਕੇ ਪੁਲਿਸ ਨੂੰ ਆਪਣੇ ਹੀ DCP ਤੇ ਮਾਮਲਾ ਦਰਜ ਕਰਨਾ ਪੈ ਰਿਹਾ ਹੈ। ਇਸ ਵਿਵਾਦ ਦੌਰਾਨ ਹੀ ਵਿਧਾਇਕ ਅਮਨ ਅਰੋੜਾ ਤੇ DCPਨਰੇਸ਼ ਡੋਗਰਾ ਵਿੱਚ ਬਹਿਸ ਵੀ ਹੋਈ ਸੀ ।