ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਤੋਂ ਦਿਲ - ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਹੀ ਹੈ, ਜਿੱਥੇ ਇੱਕ 36 ਸਾਲਾਂ ਮਹਿਲਾ ਨੂੰ ਕਥਿਤ ਤੋਰ 'ਤੇ ਕਤਲ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਦੋਵੇ ਕੁੜੀਆਂ ਇੱਕ ਹੀ ਫਲੈਟ 'ਚ ਰਹਿੰਦੀਆਂ ਹਨ ਤੇ ਸ਼ਰਾਬ ਪੀ ਕੇ ਦੋਵਾਂ 'ਚ ਹੋਈ ਤਕਰਾਰ ਵਿਚਾਲੇ ਪੀੜਤਾ ਨੇ ਦੋਸ਼ੀ ਮਹਿਲਾ ਦੇ ਪਿਤਾ ਨਾਲ ਗਲੀ ਗਲੋਚ ਕੀਤੀ । ਜਿਸ ਕਾਰਨ ਉਸ ਨੇ ਆਪਣੇ ਸਾਥੀ ਨੂੰ ਚਾਕੂ ਮਾਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਸਪਨਾ ਸਮਾਗਮਾਂ 'ਚ ਵੇਟਰ ਦਾ ਕੰਮ ਕਰਦੀ ਸੀ ਤੇ ਇਹ ਤਲਾਕਸ਼ੁਦਾ ਹੈ , ਉਸ ਦੀ ਇਕ ਧੀ ਹੈ।
ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਜਦੋ ਦੇਖਿਆ 35 ਸਾਲਾਂ ਰਾਣੀ ਦੀ ਲਾਸ਼ ਮਿਲੀ ਤੇ ਸਪਨਾ ਵੀ ਮੌਕੇ ਤੇ ਮੌਜੂਦ ਸੀ । ਅਧਿਕਾਰੀਆਂ ਵਲੋਂ ਜਦੋ ਸਪਨਾ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਦੋਸ਼ੀ ਸਪਨਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਤੇ ਰਾਣੀ ਕਿਰਾਏ ਦੇ ਫਲੈਟ ਵਿੱਚ ਰਹਿੰਦੀਆਂ ਹਨ। ਰਾਣੀ ਗੁਰੂਗ੍ਰਾਮ ਵਿੱਚ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ। ਦੇਰ ਰਾਤ ਸਪਨਾ ਤੇ ਰਾਣੀ ਆਪਣੇ ਦੋਸਤਾਂ ਨਾਲ ਡਿਨਰ ਪਾਰਟੀ ਲਈ ਚਲੀ ਗਈ ਤੇ ਰਾਣੀ ਨੇ ਸ਼ਰਾਬ ਪੀਤੀ ਹੋਈ ਸੀ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਜਿਸ ਤੋਂ ਬਾਅਦ ਸਪਨਾ ਨੇ ਰਾਣੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।