ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਨਸ਼ੇ ਨੇ 2 ਸਾਲਾਂ ਵਿਚ ਇੱਕੋ ਪਰਿਵਾਰ ਦੇ 3 ਨੌਜਵਾਨਾਂ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਨਸ਼ੇ ਦੀ ਓਵਰਡੋਜ਼ ਕਾਰਨ 35 ਸਾਲਾਂ ਸਤਨਾਮ ਸਿੰਘ ਵਿਅਕਤੀ ਦੀ ਮੌਤ ਹੋ ਗਈ । ਮ੍ਰਿਤਕ ਦੇ 3 ਬੱਚੇ ਹਨ। ਪਿਛਲੇ 2 ਸਾਲਾਂ ਵਿੱਚ ਨਸ਼ੇ ਕਾਰਨ ਮ੍ਰਿਤਕ ਦੇ 2 ਛੋਟੇ ਭਰਾਵਾਂ ਦੀ ਵੀ ਮੌਤ ਹੋ ਚੁੱਕੀ ਹੈ। ਹੁਣ ਘਰ ਵਿੱਚ ਵਿਧਵਾ ਮਾਂ ਤੇ ਮ੍ਰਿਤਕ ਦੇ 3 ਬੱਚੇ ਹਨ। ਮ੍ਰਿਤਕ ਦੀ ਮਾਂ ਜਸਵਿੰਦਰ ਕੌਰ ਨੇ ਕਿਹਾ ਕਿ ਬੀਤੀ ਰਾਤ ਉਸ ਦੇ ਪੁੱਤ ਨੇ ਚਿੱਟੇ ਦਾ ਟੀਕਾ ਲਗਾਇਆ ।
ਜਿਸ ਤੋਂ ਬਾਅਦ ਉਸ ਦੀ ਸਿਹਤ ਕਾਫੀ ਖ਼ਰਾਬ ਹੋ ਗਈ । ਉਸ ਨੇ ਪੁੱਤ ਨੂੰ ਪੁੱਛਿਆ ਕਿ ਉਸ ਨੂੰ ਕੀ ਹੋਇਆ। ਜੇਕਰ ਉਹ ਨਹੀ ਠੀਕ ਤਾਂ ਡਾਕਟਰ ਕੋਲ ਚਲਾ ਜਾਵੇ । ਉਹ ਕਹਿ ਕੇ ਸੌਂ ਗਈ, ਜਦੋ ਸਵੇਰੇ ਸਤਨਾਮ ਸਿੰਘ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਮਾਂ ਨੇ ਕਿਹਾ ਉਸ ਦਾ ਪੁੱਤ ਰੋਜ਼ ਨਸ਼ਾ ਦਾ ਟੀਕਾ ਲਾਉਂਦਾ ਸੀ। ਉਸ ਨੇ ਬਹੁਤ ਸਮਝਾਇਆ ਪਰ ਉਸ ਨੇ ਨਹੀ ਸੁਣੀ। ਉਸ ਦੇ 3 ਬੱਚੇ ਹਨ ਤੇ ਪਤਨੀ ਕੰਮ ਸਬੰਧੀ ਬਾਹਰ ਚਲੀ ਗਈ। ਨਸ਼ੇ ਨੇ ਉਸ ਦੇ ਪਰਿਵਾਰ ਨੂੰ ਖਤਮ ਕਰ ਦਿੱਤਾ ।