by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਨਸ਼ਾ ਤੇਜ਼ੀ ਨਾਲ ਵੱਧ ਰਿਹਾ ਹੈ, ਨੌਜਵਾਨ ਮੁੰਡਿਆਂ ਦੇ ਨਾਲ- ਨਾਲ ਹੁਣ ਨਸ਼ੇ ਦੀ ਗ੍ਰਿਫ਼ਤ 'ਚ ਕੁੜੀਆਂ ਵੀ ਆ ਰਹੀਆਂ ਹਨ। ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਕੁੜੀ ਦੀ ਨਸ਼ੇ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਵੀਡੀਓ 'ਚ ਦੇਖਿਆ ਜਾ ਸਕਦਾ ਕਿ ਇੱਕ ਮੁੰਡਾ ਤੇ ਕੁੜੀ ਨਸ਼ੇ ਦੇ ਟੀਕੇ ਲਗਾ ਰਹੇ ਸਨ। ਜਦੋ ਕੁਝ ਲੋਕਾਂ ਨੇ ਉਨ੍ਹਾਂ ਨੂੰ ਨਸ਼ਾ ਕਰਦੇ ਦੇਖਿਆ ਤਾਂ ਮੁੰਡਾ ਉਥੋਂ ਭੱਜ ਗਿਆ ਤੇ ਉਕਤ ਕੁੜੀ ਨੂੰ ਲੋਕਾਂ ਨੇ ਫੜ ਲਿਆ । ਜਿਸ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਗੱਲ ਕੀਤੀ ਤਾਂ ਕੁੜੀ ਨੇ ਡਰ ਦੇ ਮਾਰੇ ਭਵਿੱਖ 'ਚ ਨਸ਼ਾ ਨਾ ਕਰਨ ਦੀ ਗੱਲ ਕਹੀ । ਕੁੜੀ ਨੇ ਦੱਸਿਆ ਕਿ ਉਹ 12ਵੀ ਜਮਾਤ ਵਿੱਚ ਪੜ੍ਹਦੀ ਹੈ ।