ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਠਾਨਕੋਟ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਸ਼ੇੜੀ ਪਤੀ ਨੇ ਆਪਣੀ ਪਤਨੀ ਨਾਲ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪਰਮਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਭਰਾ ਸੰਜੀਵ ਨੇ ਸ਼ਿਕਾਇਤ 'ਚ ਕਿਹਾ ਕਿ ਉਸ ਦੀ ਭੈਣ ਪ੍ਰਵੀਨ ਦਾ ਵਿਆਹ ਪਰਮਿੰਦਰ ਸਿੰਘ ਨਾਲ ਹੋਇਆ ਸੀ। ਜਿਸ ਤੋਂ ਉਸ ਦੇ 5 ਬੱਚੇ ਵੀ ਹਨ ਪਰ ਉਸ ਦਾ ਜੀਜਾ ਸ਼ਰਾਬ ਦਾ ਆਦੀ ਹੈ ਤੇ ਨਸ਼ੇ ਦੀ ਹਾਲਤ 'ਚ ਉਹ ਮੇਰੀ ਭੈਣ ਨਾਲ ਅਕਸਰ ਹੀ ਕੁੱਟਮਾਰ ਕਰਦਾ ਸੀ ਪਰ ਅੱਜ ਉਸ ਨੇ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੰਜੀਵ ਨੇ ਕਿਹਾ ਕਿ ਲੜਾਈ ਕਾਰਨ ਮੇਰੀ ਭੈਣ ਘਰ ਆਉਂਦੀ ਸੀ ਪਰ ਅਸੀਂ ਉਸ ਨੂੰ ਸਮਝ ਕੇ ਵਾਪਸ ਸਹੁਰੇ ਘਰ ਛੱਡ ਆਉਂਦੇ ਸੀ। ਬੀਤੀ ਦਿਨੀਂ ਪਿੰਡ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਭੈਣ ਪ੍ਰਵੀਨ ਨੂੰ ਉਸ ਦੇ ਪਤੀ ਨੇ ਸਿਰ 'ਤੇ ਗੰਭੀਰ ਸੱਟਾਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
by jaskamal