ਨਿਊਜ਼ ਡੈਸਕ (ਰਿੰਪੀ ਸ਼ਰਮਾ): ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪੁਲਿਸ ਵਲੋਂ ਭਾਰਤੀ ਮੂਲ ਦੇ ਪਿਓ ਪੁੱਤ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਉਨ੍ਹਾਂ ਵਲੋਂ ਕਈ ਮਹੀਨਿਆਂ ਤੋਂ ਕਈ ਨਾਬਾਲਗ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਹਨ ।ਗੁਰਪ੍ਰਤਾਪ ਸਿੰਘ ਤੇ ਉਸ ਦਾ ਪੁੱਤ ਸੁਮੀਤ ਜੋ ਕਿ ਕੈਲਗਰੀ ਵਿੱਚ ਹੈਡਨ ਕਨਵੀਨੀਅਨ ਸਟੋਰ 'ਚ ਕੰਮ ਕਰਦੇ ਸਨ ਤੇ ਉਸ ਸਟੋਰ ਦੇ ਮਾਲਕ ਸਨ । ਦੋਵੇ ਹੀ ਨਾਬਾਲਗ ਕੁੜੀਆਂ ਨੂੰ ਸੈਕਸ ਦੇ ਬਦਲੇ ਸ਼ਰਾਬ ਤੇ ਨਸ਼ਾ ਦਿੰਦੇ ਸਨ ।ਪੁਲਿਸ ਨੇ 13 ਸਾਲ ਦੀ ਕੁੜੀ ਦਾ ਪਤਾ ਲਗਾਉਣ ਲਈ ਇਸ ਦੀ ਜਾਂਚ ਕਰਨੀ ਸ਼ੁਰੂ ਕੀਤੀ ਸੀ।
ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਸੁਮੀਤ ਨਾਲ ਸਬੰਧਾਂ 'ਚ ਸੀ, ਜੋ ਕਿ ਉਸ ਨੂੰ ਸੈਕਸ ਦੇ ਬਦਲੇ ਸ਼ਰਾਬ ਤੇ ਨਸ਼ੇ ਦਿੰਦਾ ਸੀ । ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਦੋ ਮਾਮਲੇ ਦੀ ਜਾਂਚ ਹੋਈ ਤਾਂ ਪਤਾ ਲੱਗਾ ਪਿਓ -ਪੁੱਤ ਕਈ ਹੋਰ ਨਾਬਾਲਗ ਕੁੜੀਆਂ ਨੂੰ ਸੈਕਸ ਦੇ ਬਦਲੇ ਨਸ਼ਾ ਦਿੰਦੇ ਸਨ। ਜਿਨ੍ਹਾਂ ਦਾ ਵਪਾਰੀਆਂ ਵਿੱਚ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਫਿਲਹਾਲ ਪੁਲਿਸ ਵਲੋਂ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ਦੋਸ਼ੀਆਂ ਦੀ ਰਿਹਾਇਸ਼ ਦੀ ਤਲਾਸ਼ੀ ਲੈਣ 'ਤੇ ਪੁਲਿਸ ਵਲੋਂ 97,500 ਕੈਨੇਡੀਅਨ ਡਾਲਰ ਤੇ 975 ਗ੍ਰਾਮ ਕੋਕੀਨ ਜ਼ਬਤ ਕੀਤੀ ਗਈ। ਪੁਲਿਸ ਵੱਲੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।