ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਸੀਂ ਤੁਹਾਨੂੰ ਬਾਦਾਮਾਂ ਵਾਲੀ ਚਾਹ ਦੇ ਫ਼ਾਇਦਿਆਂ ਬਾਰੇ ਦਸਾਂਗੇ: ਬਾਦਾਮ ਚਾਹ ਪੀਣ ਨਾਲ ਦਿਲ ਤੰਦਰੁਸਤ ਰੱਖਣ ਵਿਚ ਮਦਦ ਮਿਲਦੀ ਹੈ। ਸਰੀਰ ਦੀ ਸੋਜ ਦੀ ਸਮੱਸਿਆ ਘੱਟ ਹੁੰਦੀ ਹੈ। ਜੋੜਾਂ ਦੇ ਦਰਦ ਵਿਚ ਆਰਾਮ ਮਿਲਦਾ ਹੈ ਅਤੇ ਉਮਰ ਵਧਾਉਣ ਦੀ ਪ੍ਰਕਿਰਿਆ ਨੂੰ ਹੌਲੀ ਕਰਨਾ ਆਸਾਨ ਹੁੰਦਾ ਹੈ। ਰੋਜ਼ਾਨਾ ਬਾਦਾਮ ਦੀ ਚਾਹ ਪੀਣ ਨਾਲ ਗੁਰਦਾ ਸਹੀ ਢੰਗ ਤਰੀਕੇ ਨਾਲ ਕੰਮ ਕਰਦਾ ਹੈ। ਬਾਦਾਮ ਦੀ ਚਾਹ ਨਾਲ ਗੁਰਦੇ ਸਬੰਧੀ ਸਮੱਸਿਆਵਾਂ ਦਾ ਖ਼ਤਰਾ ਘੱਟ ਹੁੰਦਾ ਹੈ।
ਬਾਦਾਮ ਦੀ ਚਾਹ ਦਾ ਸੇਵਨ ਦਿਲ ਨੂੰ ਸਿਹਤਮੰਦ ਰਖਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦੇ ਜੋਖਮ ਨੂੰ ਵੀ ਘੱਟ ਕਰਦਾ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ ਸਰੀਰ ਵਿਚ ਕੈਲੇਸਟਰੋਲ ਦੀ ਮਾਤਰਾ ਨੂੰ ਕਾਬੂ ਵਿਚ ਰਖਣਾ ਬਹੁਤ ਜ਼ਰੂਰੀ ਹੈ ਅਤੇ ਅਜਿਹੀ ਸਥਿਤੀ ਵਿਚ ਬਦਾਮ ਦੀ ਚਾਹ ਤੁਹਾਨੂੰ ਲਾਭ ਪਹੁੰਚਾ ਸਕਦੀ ਹੈ।
ਆਉ ਜਾਣਦੇ ਹਾਂ ਬਾਦਾਮ ਵਾਲੀ ਚਾਹ ਕਿਵੇਂ ਬਣਾਈਏ
ਸੱਭ ਤੋਂ ਪਹਿਲਾਂ, ਬਦਾਮ ਨੂੰ ਰਾਤ ਭਰ ਪਾਣੀ ਵਿਚ ਭਿਉਂ ਦਿਉ। ਇਸ ਤੋਂ ਬਾਅਦ ਉਨ੍ਹਾਂ ਦਾ ਛਿਲਕਾ ਹਟਾ ਦਿਉ। ਇਨ੍ਹਾਂ ਬਦਾਮਾਂ ਨੂੰ ਪੀਸ ਕੇ ਪਾਊਡਰ ਬਣਾਉ ਅਤੇ ਇਸ ਨੂੰ ਪਾਣੀ ਨਾਲ ਮਿਲਾ ਕੇ ਹਲਕਾ ਪੇਸਟ ਬਣਾ ਲਉ। ਇਸ ਪੇਸਟ ਨੂੰ ਉਬਾਲਣ ਲਈ ਪਾਣੀ ਵਿਚ ਪਾਉ। ਇਸ ਪੇਸਟ ਨੂੰ ਪਾਣੀ ਵਿਚ ਉਬਾਲਣ ਤੋਂ ਬਾਅਦ, ਤੁਸੀਂ ਇਸ ਨੂੰ ਗਰਮ ਜਾਂ ਠੰਢਾ ਪੀ ਸਕਦੇ ਹੋ।