ਸੰਗਰੂਰ ਤੋਂ ਰਿਟਾਇਰਡ ਡਿਪਟੀ ਡਾਇਰੈਕਟਰ ਡਾ. ਮੱਖਣ ਸਿੰਘ ਹੋਣਗੇ ਬਸਪਾ ਉਮੀਦਵਾਰ

by jagjeetkaur

ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ ਲੋਕ ਸਭਾ ਹਲਕਾ ਸੰਗਰੂਰ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਬਸਪਾ ਦੇ ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਡਾ ਮੱਖਣ ਸਿੰਘ ਹੋਣਗੇ। ਕੇਂਦਰੀ ਕੋਆਰਡੀਨੇਟਰ ਬੈਣੀਵਾਲ ਨੇ ਕਿਹਾ ਕਿ ਜਲਦ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਜਾਣਗੇ।

ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਡਾ. ਮੱਖਣ ਸਿੰਘ ਵਰਕਰ ਦੇ ਤੌਰ ਤੇ ਪਾਰਟੀ ਨਾਲ ਜੁੜੇ ਰਹੇ ਅਤੇ ਬਸਪਾ ਦੇ ਮੌਜੂਦਾ ਜਨਰਲ ਸਕੱਤਰ ਪੰਜਾਬ ਹਨ। ਡਾ. ਮੱਖਣ ਸਿੰਘ ਸਿਹਤ ਵਿਭਾਗ ਵਿਚੋਂ ਬਤੌਰ ਡਿਪਟੀ ਡਾਇਰੈਕਟਰ ਸੇਵਾ ਮੁਕਤ ਹੋਏ ਹਨ। ਗੜ੍ਹੀ ਨੇ ਕਿਹਾ ਸੰਗਰੂਰ ਲੋਕ ਸਭਾ ਵਿਚ ਬਹੁਗਿਣਤੀ ਕਿਰਤੀ, ਗਰੀਬ, ਦਲਿਤ ਤੇ ਮਜ਼ਲੂਮ ਵਰਗਾ ਦੀ ਵੱਡੀ ਆਬਾਦੀ ਹੈ ਜੋ ਕਿ ਸਰਮਾਏਦਾਰੀ ਤੇ ਜਾਤੀਵਾਦ ਤਹਿਤ ਜੁਲਮ ਅੱਤਿਆਚਾਰਾਂ ਦੀ ਸ਼ਿਕਾਰ ਹੈ।

ਇਸ ਵਰਗ ਦੀ ਲੜਾਈ ਬਹੁਜਨ ਸਮਾਜ ਪਾਰਟੀ ਮਜਬੂਤੀ ਨਾਲ ਲੋਕ ਸਭਾ ਉਮੀਦਵਾਰ ਡਾ ਮੱਖਣ ਸਿੰਘ ਰਾਹੀਂ ਸੰਗਰੂਰ ਲੋਕ ਸਭਾ ਚ ਲੜੇਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਦਲਿਤ ਵਰਗ ਦੇ ਚੇਹਰੇ ਡਾ ਮੱਖਣ ਸਿੰਘ ਨੂੰ ਉਮੀਦਵਾਰ ਦੇਣਾ ਬਸਪਾ ਹਾਈਕਮਾਂਡ ਦਾ ਦੂਰਅੰਦੇਸ਼ੀ ਫੈਂਸਲਾ ਹੈ, ਸਾਰੇ ਵਰਕਰ ਇੱਕਜੁੱਟਤਾ ਨਾਲ ਕੰਮ ਕਰਨਗੇ।