ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸੀ ਨੇ ਨੇਤਾ ਸੁਖਪਾਲ ਖਹਿਰਾ ਨੇ ਡਾ.ਰਾਜ ਬਹਾਦਰ ਦੇ ਅਸਤੀਫ਼ੇ ਨੂੰ ਲੈ ਕੇ ਕਿਹਾ ਕਿ ਸਿਹਤ ਮੰਤਰੀ ਨੇ ਉਨ੍ਹਾਂ ਨੂੰ ਜ਼ਲੀਲ ਕੀਤਾ ਸੀ। ਜਿਸ ਕਾਰਨ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਕੋਈ ਇਮਾਨਦਾਰੀ ਨਹੀਂ ਦੇਖਣ ਨੂੰ ਮਿਲ ਰਹੀ ਹੈ, ਜੇਕਰ ਹੈ ਤਾਂ ਉਹ ਸਿਹਤ ਮੰਤਰੀ ਨੂੰ ਆਪਣੀ ਪਾਰਟੀ ਚੋਂ ਬਰਖ਼ਾਸਤ ਕਰਨ 'ਤੇ ਉਨ੍ਹਾਂ ਨੂੰ ਬੋਲਣ ਕਿ ਉਹ ਡਾ.ਰਾਜ ਬਹਾਦਰ ਕੋਲੋਂ ਮੁਆਫੀ ਮੰਗਣ।
ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਦੇ ਵਾਈਸ ਚਾਂਸਲਰ ਦੀ ਕੀਤ,ਬੇਇਜ਼ਤੀ ਦੀ ਨਿੰਦਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੰਤਰੀ ਨੇ ਡਾ.ਰਾਜ ਬਹਾਦਰ ਨਾਲ ਬਹੁਤ ਗ਼ਲਤ ਵਿਵਹਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਡਾ.ਰਾਜ ਬਹਾਦਰ ਅੰਤਰਾਸ਼ਟਰੀ ਪ੍ਰਸਿੱਧੀ ਵਾਲੇ ਡਾਕਟਰ ਹਨ 'ਤੇ ਇਹ ਮੰਤਰੀ 12 ਪਾਸ ਹੈ।
ਜਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਦੇ ਵਤੀਰੇ ਤੋਂ ਆ ਕੇ ਡਾ.ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਕਿ ਉਨ੍ਹਾਂ ਨੇ ਇਹ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜਿਆ ਹੈ। ਸਿਹਤ ਮੰਤਰੀ ਹਸਪਤਾਲ ਦਾ ਦੌਰਾ ਕਰਨ ਆਏ ਸੀ। ਜਦੋ ਉਹਚਮੜੀ ਰੋਗ ਦੇ ਹਸਪਤਾਲ ਵਿੱਚ ਪਹੁੰਚੇ ਤਾਂ ਉਨ੍ਹਾਂ ਨੂੰ ਗੰਦਗੀ ਦੇਖ ਕੇ ਗੁੱਸਾ ਆ ਗਿਆ।
ਕਿਉਕਿ ਮੰਜੇ ਤੇ ਉੱਲੀ ਪਈ ਦੇਖ ਕੇ ਮੰਤਰੀ ਨੇ ਡਾ.ਰਾਜ ਬਹਾਦਰ ਨੂੰ ਜਰਬਦਾਸਤੀ ਟਲਣ ਲਈ ਮਜਬੂਰ ਕਰ ਦਿੱਤਾ। ਪੀ. ਸੀ. ਐਮ ਐਮ ਏ ਦੇ ਸੂਬਾ ਪ੍ਰਧਾਨ ਡਾ ਅਖਿਲ ਸਰੀਨ ਨੇ ਕਿਹਾ ਕਿ ਕਾਰਨ ਭਾਵੇਂ ਕੋਈ ਵੀ ਹੋਵੇ, ਵੀਸੀ ਵਲੋਂ ਮੰਤਰੀ ਨਾਲ ਜਿਸ ਤਰਾਂ ਦਾ ਵਿਵਹਾਰ ਕੀਤਾ ਗਿਆ। ਉਹ ਨਿੰਦਾ ਕਰਨ ਯੋਗ ਹੈ ਉਨ੍ਹਾਂ ਨੇ ਕਿਹਾ ਕਿ ਸੂਬੇ ਨੇ ਪੈਨ ਇਕਲੌਤਾ ਰੀੜ ਦਾ ਸਰਜਨ ਗੁਆ ਦਿੱਤਾ ਹੈ। ਦੱਸ ਦਈਏ ਕਿ ਊਨਾ ਨੇ 40 ਸਾਲਾਂ ਤਕ ਉੱਚ ਅਹੁਦਿਆਂ ਤੇ ਸੇਵਾਵਾ ਨਿਭਾਇਆ ਹਨ।