ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਾਜ ਖਤਰਾ ਸਥਾਨਕ ਸ਼ਹਿਰ ਦੀ ਰਹਿਣ ਵਾਲੀ ਇਕ ਹੋਰ ਕੁੜੀ ਦੀ ਜਾਨ ਚਲੀ ਗਈ ਹੈ। ਡੇਢ ਮਹੀਨੇ ਪਹਿਲਾਂ ਮ੍ਰਿਤਕਾ ਦਾ ਵਿਆਹ ਹੋਇਆ ਸੀ। ਪਿਤਾ ਦਾ ਹੈ ਦੋਸ਼ ਕਿ ਲੜਕਾ ਕਾਰ ਅਤੇ ਸਕੂਟਰ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਦੀ ਲੜਕੀ ਨੇ ਖ਼ੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕ਼ਤਲ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ 3 ਲੜਕੇ ਅਤੇ ਇਕ ਲੜਕੀ ਸੀ। ਆਪਣੀ ਬੇਟੀ ਨੂੰ ਉਨ੍ਹਾਂ ਨੇ ਲਾਡ ਪਿਆਰ ਨਾਲ ਪਾਲ ਪਲੋਸ ਕੇ ਉਸ ਨੂੰ ਬੀ.ਏ ਦੀ ਪੜਾਈ ਕਰਵਾਈ ਸੀ। ਬੀਤੇ ਸਾਲ ਦਸੰਬਰ ਮਹੀਨੇ ਹਰਿਆਣਾ ਦੇ ਰੇਵਾੜੀ ਸ਼ਹਿਰ ਦਾ ਰਹਿਣ ਵਾਲਾ ਵਿਚੋਲਾ ਅਜੀਤ ਸਿੰਘ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਕਰਨਾਲ ਵਿੱਚ ਪੈਂਦੇ ਬਹਿਲੋਲਪੁਰ ਦਾ ਰਹਿਣ ਵਾਲਾ ਮਨਦੀਪ ਸਿੰਘ ਐਫ ਸੀ .ਆਈ ਵਿੱਚ ਸਰਕਾਰੀ ਨੌਕਰੀ ਕਰਦਾ ਹੈ ਰਿਸ਼ਤਾ ਚੰਗਾ ਹੈ, ਲੜਕੇ ਵਾਲਿਆਂ ਨੂੰ ਕੋਈ ਦਾਜ ਵੀ ਨਹੀਂ ਚਾਹੀਦਾ ਹੈ।
ਕੁੜੀ ਦੇ ਪਿਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਮੁੰਡੇ ਅਤੇ ਉਸ ਦੇ ਪਰਿਵਾਰ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਆਪਣੇ ਬੇਟੀ ਨੂੰ ਵਿਦਾ ਕਰਦੇ ਸਮੇਂ ਦਾਜ਼ ਵਿਚ ਹਰ ਸਮਾਨ ਦੇ ਕੇ ਭੇਜਿਆ ਜੋ ਉਨ੍ਹਾਂ ਨੇ ਮੰਗਿਆ ਸੀ ਵਿਆਹ ਤੋਂ ਇੱਕ ਹਫ਼ਤੇ ਬਾਅਦ ਹੀ ਲੜਕੇ ਮਨਦੀਪ ਸਿੰਘ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਵਿਆਹ ਦੇ ਸਮੇਂ ਜੋ ਉਸ ਨੂੰ ਸੋਨੇ ਦੀ ਮੁੰਦਰੀ ਅਤੇ ਕੜਾ ਪਹਿਨਾਇਆ ਉਹ ਪਤਲਾ ਹੈ। ਉਸ ਨੂੰ ਹੋਰ ਸੋਨਾ ਲਗਾ ਕੇ ਮੋਟਾ ਕਰਕੇ ਦਿਓ। ਇਨ੍ਹਾਂ ਨੇ ਉਹ ਮੰਗ ਵੀ ਮਨ ਲਈ ਉਸ ਤੋਂ ਬਾਅਦ ਰੋਜ਼ਾਨਾ ਕੁੜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਮਨਦੀਪ ਨੇ ਉਸ ਦੇ ਘਰ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਖ਼ੁਦਕੁਸ਼ੀ ਕਰ ਲਈ ਹੈ। ਜਦੋ ਉਸ ਦੇ ਪਰਿਵਾਰਿਕ ਮੈਬਰਾਂ ਨੇ ਉਸ ਦੀ ਲਾਸ਼ ਨੂੰ ਦੇਖਿਆ ਤੇ ਲੜਕੀ ਦੇ ਸ਼ਰੀਰ ਤੇ ਕਾਫ਼ੀ ਸਟਾ ਲੱਗਿਆ ਹੋਇਆ ਸੀ। ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।