by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਆਜ਼ ਦੀਆਂ ਕੀਮਤਾਂ ਆਮ ਲੋਕਾਂ ਨੂੰ ਰੁਲਾ ਸਕਦੀਆ ਹਨ। ਜਿੱਥੇ ਕੀਮਤਾਂ ਪਿਛਲੇ ਮਹੀਨਿਆਂ ਦੇ ਮੁਕਾਬਲੇ ਵੱਧ ਰਹੀਆਂ ਹਨ। ਜਾਣਕਾਰੀ ਅਨੁਸਾਰ ਸੂਬਿਆਂ ਨੂੰ ਸਟੋਰੇਜ ਤੋਂ ਬਾਹਰ ਕਈਥਾਵਾਂ 'ਤੇ 21 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਪਿਆਜ਼ ਵੇਚੀਆਂ ਜਾ ਰਿਹਾ ਹੈ ।''ਬਾਜ਼ਾਰ 'ਚ ਬਫਰ ਸਟਾਕ ਦੀ ਤੇਜ਼ੀ ਨਾਲ ਆਮਦ ਕਾਰਨ ਪਿਆਜ਼ ਦੀਆਂ ਕੀਮਤਾਂ 'ਚ ਸਥਿਰਤਾ ਦੇਖਣ ਨੂੰ ਮਿਲ ਰਹੀ ਹੈ।
ਪਿਛਲੇ ਕੁਝ ਹਫ਼ਤਿਆਂ ਤੋਂ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਦਿੱਲੀ ਅਤੇ ਚੇਨਈ ਵਿੱਚ ਪਿਆਜ਼ ਦੀ ਕੀਮਤ 37 ਰੁਪਏ ਪ੍ਰਤੀ ਕਿਲੋ, ਮੁੰਬਈ ਵਿੱਚ 39 ਰੁਪਏ ਅਤੇ ਕੋਲਕਾਤਾ ਵਿੱਚ 43 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸ ਸਾਲ ਪਿਆਜ਼ ਦੀ ਕੁੱਲ ਭਾਰਤੀ ਔਸਤ ਕੀਮਤ ਪਿਛਲੇ ਸਾਲ ਨਾਲੋਂ 22.36 ਫੀਸਦੀ ਘੱਟ ਹੈ।