ਇਰਾਨ ਦੇ ਸੁਪਰੀਮ ਲੀਡਰ ਨੂੰ ਟਰੰਪ ਦੀ ਧਮਕੀ ‘ਆਪਣੇ ਸ਼ਬਦਾਂ ਪ੍ਰਤੀ ਰਹਿਣ ਸੁਚੇਤ ‘

by mediateam

ਵਾਸ਼ਿੰਗਟਨ (Nri Media) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਮੇਨੀ ਨੂੰ ਚੇਤਾਵਨੀ ਦਿੱਤੀ ਕਿ "ਉਹ ਆਪਣੇ ਸ਼ਬਦਾਂ ਪ੍ਰਤੀ ਸੁਚੇਤ ਰਹਿਣ।"ਸ਼ੁੱਕਰਵਾਰ ਨੂੰ ਖਮੇਨੀ ਦੇ ਟਵੀਟ ਦੇ ਜਵਾਬ ਵਿੱਚ ਟਰੰਪ ਨੇ ਲਿਖਿਆ "ਈਰਾਨ ਦਾ ਅਖੌਤੀ ਸੁਪਰੀਮ ਲੀਡਰ, ਜੋ ਕਿ ਹੁਣ ਸੁਪਰੀਮ ਵੀ ਨਹੀਂ ਰਿਹਾ ਨੇ ਸੰਯੁਕਤ ਰਾਸ਼ਟਰ ਅਤੇ ਯੂਰਪ ਬਾਰੇ ਗ਼ਲਤ ਸ਼ਬਦਾਵਲੀ ਵਰਤੀ ਹੈ।


" ਟਰੰਪ ਦੇ ਮੁਤਾਬਕ ਖਮੇਨੀ ਦਾ ਭੜਾਸ ਕੱਢਣ ਵਾਲਾ ਭਾਸ਼ਨ ਜਿਸ ਵਿੱਚ ਉਸ ਨੇ ਸੰਯੁਕਤ ਰਾਜ ਨੂੰ 'ਦੁਸ਼ਟ' ਅਤੇ ਇੰਗਲੈਂਡ, ਫ਼ਰਾਂਸ ਤੇ ਜਰਮਨੀ ਨੂੰ 'ਅਮਰੀਕਾ ਦਾ ਨੌਕਰ' ਆਖਿਆ ਹੈ, ਉਹ ਬਿਲਕੁਲ ਗ਼ਲਤ ਹੈ।ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ "ਉਨ੍ਹਾਂ ਦੀ ਆਰਥਿਕਤਾ ਡਿੱਗ ਰਹੀ ਹੈ ਅਤੇ ਉਨ੍ਹਾਂ ਦੇ ਲੋਕ ਦੁਖੀ ਹਨ। ਉਸ ਨੂੰ ਆਪਣੇ ਸ਼ਬਦਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ!"