by simranofficial
ਵਾਸ਼ਿੰਗਟਨ (ਐਨ .ਆਰ .ਆਈ ):ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਡੀਆ ਅਤੇ ਵੱਡੀਆਂ ਟੈਕਨਾਲੌਜੀ ਕੰਪਨੀਆਂ ‘ਤੇ ਉਨ੍ਹਾਂ ਦੇ ਡੈਮੋਕਰੇਟਿਕ ਵਿਰੋਧੀ ਜੋ ਬਿਡੇਨ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਛੁਪਾਉਣ ਦਾ ਦੋਸ਼ ਲਗਾਇਆ ਸੀ, ਓਥੇ ਹੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀਆਂ ਚੋਣ 'ਚ ਆਪਣੇ ਵਿਰੋਧੀ ਜੋ ਬਿਡੇਨ 'ਤੇ ਭ੍ਰਿਸ਼ਟ ਲੀਡਰ ਹੋਣ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਡੈਮੋਕ੍ਰੇਟਿਕ ਉਮੀਦਵਾਰ ਨੇ ਪਿਛਲੇ 47 ਸਾਲ 'ਚ ਅਮਰੀਕੀਆਂ ਨੂੰ ਧੋਖਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ। ਟਰੰਪ ਨੇ ਮਿਨੇਸੋਟਾ ਦੇ ਰੋਚੇਸਟਰ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਇਡਨ ਨੂੰ ਸੱਤਾ ਦੀ ਸਨਕ ਹੈ। ਉਨ੍ਹਾਂ ਕਿਹਾ, ਬਿਡੇਨ ਘਟੀਆ ਤੇ ਭ੍ਰਿਸ਼ਟ ਲੀਡਰ ਹੈ। ਜਿੰਨ੍ਹਾਂ ਪਿਛਲੇ 47 ਸਾਲ 'ਚ ਤਹਾਨੂੰ ਧੋਖਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ।