by vikramsehajpal
ਅਮਰੀਕਾ,(ਦੇਵ ਇੰਦਰਜੀਤ) :ਫਲੋਰੀਡਾ ਦੇ ਓਰਲੈਡੋ 'ਚ 2021 ਕੰਜ਼ਰਵੇਟਿਵ ਰਾਜਨੀਤਕ ਐਕਸ਼ਨ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਅਸੀਂ ਅੱਜ ਭਵਿੱਖ ਬਾਰੇ ਸਾਡੀ ਅਗਲੀ ਲਹਿਰ, ਸਾਡੀ ਪਾਰਟੀ ਦਾ ਭਵਿੱਖ ਅਤੇ ਆਪਣੇ ਭਵਿੱਖ 'ਤੇ ਵਿਚਾਰਾਂ ਕਰਨ ਲਈ ਆਪਾਂ ਇੱਥੇ ਇਕੱਠੇ ਹੋਏ ਹਾਂ।ਡੋਨਾਲਡ ਟਰੰਪ ਨੇ ਆਪਣਾ ਅਹੁਦਾ ਛੱਡਣ ਤੋਂ ਬਾਅਦ ਅੱਜ ਪਹਿਲੀ ਵਾਰ ਆਪਣੀ ਜਨਤਕ ਹਾਜ਼ਰੀ 'ਚ ਬੋਲਦੇ ਹੋਏ ਕਿਹਾ ਕਿ ਮੈਂ ਕੋਈ ਨਵੀਂ ਪਾਰਟੀ ਨਹੀਂ ਬਣਾ ਰਿਹਾ ਅਤੇ ਮੈਂ ਰਿਪਬਲਿਕਨ ਹਾਂ ਤੇ ਰਹਾਂਗਾ।
ਉਨ੍ਹਾਂ ਕਿਹਾ ਕਿ ਡੈਮੋਕ੍ਰੇਟਸ ਝੂਠ ਬੋਲ ਕੇ ਚੋਣ ਜਿੱਤੇ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਮੈਂ ਤੀਜੀ ਵਾਰ ਉਨ੍ਹਾਂ ਨੂੰ ਹਰਾਉਣ ਦਾ ਫ਼ੈਸਲਾ ਕਰ ਲਵਾਂ। ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ 'ਤੇ ਵਰ੍ਹਦਿਆਂ ਕਿਹਾ ਕਿ ਨਵਾਂ ਪ੍ਰਸ਼ਾਸਨ ਨੌਕਰੀਆਂ ਵਿਰੋਧੀ, ਪਰਿਵਾਰ ਵਿਰੋਧੀ, ਸਰਹੱਦਾਂ ਵਿਰੋਧੀ ਅਤੇ ਵਿਗਿਆਪਨ ਵਿਰੋਧੀ ਹੈ। ਉਨ੍ਹਾਂ ਕਿਹਾ ਬਾਈਡਨ ਇਤਿਹਾਸ 'ਚ ਵਿਨਾਸ਼ਕਾਰੀ ਰਾਸ਼ਟਰਪਤੀ ਹੈ।