by mediateam
ਅਮਰੀਕਾ:ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਨੇ ਹਨ ਦੋਵੇਂ ਪਾਰਟੀਆਂ ਦੇ ਨੇਤਾ, ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ ਐਥੇ ਦਸ ਦੇਈਏ ਕਿ ਰਾਸ਼ਟਰਪਤੀ ਦੇ ਚੋਣ ਲਈ ਤਿੰਨ ਨਵੰਬਰ ਨੂੰ ਵੋਟਾਂ ਪਾਈਆਂ ਜਾਣਿਆ ਨੇ ,ਇਸ ਦੇ ਨਾਲ ਹੀ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਰਾਸ਼ਟਰਪਤੀ ਦੇ ਦੂਜੇ ਕਾਰਜਕਾਲ ਲਈ ਰਿਪਬਲੀਕਨ ਪਾਰਟੀ ਦੀ ਨਾਮਜ਼ਦਗੀ ਨੂੰ ਸਵੀਕਾਰ ਕਰ ਲਿਆ
ਟਰੰਪ ਨੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਜੂਦਗੀ ਵਿਚਾਲੇ ਵ੍ਹਾਈਟ ਹਾਊਸ ਵਿੱਚ ਨਾਮਜ਼ਦਗੀ ਸਵੀਕਾਰੀ ਏ ,ਇਸ ਦੌਰਾਨ ਡੌਨਾਲਡ ਟਰੰਪ ਨੇ ਕਿਹਾ, "ਮੇਰੇ ਅਮਰੀਕੀ ਸਹਿਯੋਗੀ, ਅੱਜ ਰਾਤ ਮੈਂ ਤਹਿ ਦਿਲੋਂ ਉਮੀਦ ਨਾਲ ਭਰਪੂਰ ਹਾਂ, ਮੈਂ ਅਮਰੀਕੀ ਰਾਸ਼ਟਰਪਤੀ ਦੀ ਨਾਮਜ਼ਦਗੀ ਨੂੰ ਸਵੀਕਾਰ ਕਰਦਾ ਹਾਂ।ਇਸਦੇ ਨਾਲ ਹੀ ਟਰੰਪ ਨੇ ਰਿਪਬਲੀਕਨ ਨੈਸ਼ਨਲ ਕਾਨਫਰੰਸ ਦੇ ਆਖ਼ਰੀ ਦਿਨ ਵ੍ਹਾਈਟ ਹਾਊਸ ਦੇ 'ਸਾਊਥ ਲੌਨ' ਵਿੱਚ ਨਾਮਜ਼ਦਗੀ ਲਈ ਹਾਮੀ ਭਰੀ।