ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰੇਲੇ ਦੀ ਸਬਜ਼ੀ ਬਣਾ ਕੇ ਖਾਣ ਤੋਂ ਇਲਾਵਾ ਇਸ ਦਾ ਜੂਸ ਵੀ ਤੁਹਾਡੀ ਸਿਹਤ ਦੇ ਨਾਲ-ਨਾਲ ਸਕਿਨ ਅਤੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਹਾਲਾਂਕਿ ਇਸ ਕੌੜੀ-ਸਵਾਦ ਵਾਲੀ ਸਬਜ਼ੀ ਨੂੰ ਕਈ ਸਾਲਾਂ ਤੋਂ ਆਯੁਰਵੇਦ ਵਿੱਚ ਦਵਾਈ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ।
ਵਾਲਾਂ ਦਾ ਝੜਨਾ ਰੋਕੇ
ਕਰੇਲੇ ਦਾ ਰਸ ਵਾਲਾਂ ਨੂੰ ਝੜਨ ਤੋਂ ਰੋਕਣ ਵਿੱਚ ਵੀ ਲਾਭਕਾਰੀ ਹੈ। ਜੇਕਰ ਵਾਲ ਝੜ ਰਹੇ ਹਨ ਤਾਂ ਕਰੇਲੇ ਦੇ ਰਸ ਵਿੱਚ ਸ਼ੱਕਰ ਮਿਲਾ ਕੇ ਸਿਰ 'ਚ ਕੁਝ ਦੇਰ ਲਗਾ ਕੇ ਰੱਖੋ ਅਤੇ ਅੱਧੇ ਘੰਟੇ ਬਾਅਦ ਵਾਲ ਧੋ ਲਓ।
ਚਮਕਦਾਰ ਵਾਲ
ਵਾਲ ਬੇਜਾਨ ਹੋ ਗਏ ਹੋਣ ਜਾਂ ਫਿਰ ਵਾਲ ਰੁੱਖੇ ਹਨ ਤਾਂ ਕਰੇਲੇ ਦੀ ਮਦਦ ਨਾਲ ਤੁਸੀਂ ਇਨ੍ਹਾਂ ਨੂੰ ਤੰਦਰੁਸਤ ਤੇ ਚਮਕਦਾਰ ਬਣਾ ਸਕਦੇ ਹੋ। ਇਸ ਨਾਲ ਬੇਜਾਨ ਅਤੇ ਰੁੱਖੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਤੇ ਵਾਲ ਚਮਕਦਾਰ ਦਿਖਾਈ ਦੇਣਗੇ।
ਸਫ਼ੇਦ ਵਾਲਾਂ ਲਈ ਲਾਭਦਾਇਕ
ਕਰੇਲੇ ਦੇ ਤਾਜ਼ਾ ਰਸ ਨੂੰ ਜੇਕਰ ਆਪਣੇ ਵਾਲਾਂ 'ਤੇ ਲਗਾਓ ਤਾਂ ਕੁਝ ਹੀ ਦਿਨਾਂ 'ਚ ਤੁਹਾਡੇ ਵਾਲ ਸਫੇਦ ਹੋਣੇ ਬੰਦ ਹੋ ਜਾਣਗੇ। ਜੇਕਰ ਤੁਹਾਡੇ ਵਾਲ ਸਫੇਦ ਹੋ ਰਹੇ ਹਨ ਤਾਂ ਤੁਸੀਂ ਹਫਤੇ ਵਿੱਚ ਇਕ ਵਾਰ ਕਰੇਲੇ ਦਾ ਰਸ ਜ਼ਰੂਰ ਲਗਾਓ।